ਹੁਸ਼ਿਆਰਪੁਰ ‘ਚ ਲਿਖੇ ਮਿਲੇ ਖਾਲਿਸਤਾਨ ਦੇ ਨਾਅਰੇ, ਲੋਕਾਂ ‘ਚ ਦਹਿਸ਼ਤ ਦਾ ਮਾਹੌਲ

0
1325

ਹੁਸ਼ਿਆਰਪੁਰ | ਸ਼ਹਿਰ ‘ਚ ਅੱਜ ਫਿਰ ਇਕ ਵਾਰ ਸ਼ਹਿਰ ਦੇ ਇਸਲਾਮਾਬਾਦ ਨਜ਼ਦੀਕ ਸਥਿਤ ਚੰਡੀਗੜ੍ਹ ਬਾਈਪਾਸ ‘ਤੇ ਇਕ ਖਾਲੀ ਪਲਾਟ ਦੇ ਗੇਟ ‘ਤੇ ਖਾਲਿਸਤਾਨ ਲਿਖਿਆ ਦੇਖਣ ਨੂੰ ਮਿਲਿਆ, ਜਿਸ ਨਾਲ ਖੁਫ਼ੀਆ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ ਹਨ । ਕੁਝ ਦਿਨ ਪਹਿਲਾਂ ਵੀ ਖਾਲਿਸਤਾਨ ਦੇ ਨਾਅਰੇ ਲਿਖੇ ਜਾਣ ਦੀ ਸੂਚਨਾ ਮਿਲੀ ਸੀ। ਖਬਰ ਮਿਲਣ ਤੋਂ ਬਾਅਦ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ।