ਏਅਰਪੋਰਟ ‘ਤੇ ਇਕ ਫ੍ਰੇਮ ‘ਚ ਦਿਖੇ ਕਰੀਨਾ ਕਪੂਰ ‘ਤੇ ਖਲੀ, ਕਿਹੋ ਜਿਹਾ ਸੀ ਦੋਵਾਂ ਦਾ ਅੰਦਾਜ, ਦੇਖੋ ਫੋਟਵਾਂ

0
8574

ਮੁੰਬਈ. ਕਰੀਨਾ ਕਪੂਰ ਖਾਨ ਹਾਲ ਹੀ ‘ਚ ਆਪਣੀ ਫਿਲਮ ‘ਅੰਗਰੇਜੀ ਮੀਡੀਅਮ’ ਦੇ ਪ੍ਰਮੋਸ਼ਨ ਤੋਂ ਬਾਅਦ ਮੁੰਬਈ ਵਾਪਸ ਆਈ। ਇਸ ਦੌਰਾਨ ਕਰੀਨਾ ਦਾ ਸਾਹਮਣਾ ਏਅਰਪੋਰਟ ਤੇ ਰੇਸਲਰ ਖਲੀ ਨਾਲ ਹੋ ਗਿਆ। ਏਅਰਪੋਰਟ ‘ਤੇ ਖਲੀ ਦੇ ਨਾਲ-ਨਾਲ ਚਲਦੇ ਕਰੀਨਾ ਕਪੂਰ ਹੇਠਾਂ ਮੂੰਹ ਕਰਕੇ ਮੰਦ-ਮੰਦ ਮੁਸਕਰਾ ਰਹੀ ਸੀ। ਏਅਰਪੋਰਟ ‘ਤੇ ਦੋਵੇਂ ਇਕੋ ਫ੍ਰੇਮ ਵਿੱਚ ਨਜਰ ਆਏ। ਕਰੀਨਾ ਅੱਗੇ-ਅੱਗੇ ਚਲ ਰਹੀ ਸੀ ਤੇ ਖਲੀ ਉਹਨਾਂ ਦੇ ਪਿੱਛੇ ਚਲਦੇ ਦਿਖੇ। ਦਸ ਦੇਇਏ ਕਿ ਕਰੀਨਾ ਆਪਣੀ ਫਿਲਮ ਲਾਲ ਸਿੰਘ ਚੱਡਾ ਦੀ ਸ਼ੂਟਿੰਗ ਵਿੱਚ ਮਸ਼ਗੂਲ ਹੈ।

ਇਰਫਾਨ ਖਾਨ ਸਟਾਰਰ ਦੀ ਇਸ ਫਿਲਮ ਵਿੱਚ ਕਰੀਨਾ ਪੁਲਸਵਾਲੀ ਦਾ ਰੋਲ ਅਦਾ ਕਰ ਰਹੀ ਹੈ। ਉੱਥੇ ਹੀ ਗ੍ਰੇਟ ਖਲੀ ਦੀ ਗਲ ਕਰੀਏ ਤਾਂ ਉਹ WWE ਦੇ ਰੇਸਲਰ ਰਹੇ ਹਨ। ਖਲੀ ਫਿਲਹਾਲ ਜਲੰਧਰ ਵਿੱਚ ਰੇਸਲਿੰਗ ਦੀ ਟ੍ਰੇਨਿੰਗ ਦਿੰਦੇ ਹਨ ‘ਤੇ ਉਹਨਾਂ ਦੀ ਟ੍ਰੇਨਿਂਗ ਅਕਾਦਮੀ ਹੈ। ਖਲੀ ਦਾ ਅਸਲੀ ਨਾਂ ਦਿਲੀਪ ਸਿੰਘ ਰਾਣਾ ਹੈ। ਇਸ ਤੋਂ ਪਹਿਲਾ ਖਲੀ ਰਾਜਪਾਲ ਯਾਦਵ ਦੀ ਫਿਲਮ ‘ਕੁਸ਼ਤੀ’ ਵਿੱਚ ਦਿਖੇ ਸਨ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।