ਕੇਰਲ ਦੀ ਕੁੜੀ ਦੀ ਪੰਜਾਬ ‘ਚ ਮੌਤ, ਟਰੇਨ ਤੋਂ ਉਤਰਨ ਸਮੇਂ ਹੋਇਆ ਹਾਦਸਾ, ਮਾਤਾ ਗੁਜਰੀ ਕਾਲਜ ‘ਚ ਪੜ੍ਹਦੀ ਸੀ ਅਨਾਖਾ

0
3378


ਫਤਿਹਗੜ੍ਹ ਸਾਹਿਬ, 18 ਅਕਤੂਬਰ|
ਪੰਜਾਬ ਵਿਚ ਪੜ੍ਹਾਈ ਕਰਦੀ ਕੇਰਲ ਦੀ ਇਕ ਵਿਦਿਆਰਥਣ ਨਾਲ ਅਣਹੋਣੀ ਵਾਪਰ ਗਈ। ਉਸਦੀ ਫਤਿਹਗੜ੍ਹ ਸਾਹਿਬ ਦੇ ਰੇਲਵੇ ਸਟੇਸ਼ਨ ਉਤੇ ਦਰਦਨਾਕ ਮੌਤ ਹੋ ਗਈ। ਰੇਲਵੇ ਸਟੇਸ਼ਨ ਫਤਹਿਗੜ੍ਹ ਸਾਹਿਬ ਉਤੇ ਚਲਦੀ ਰੇਲਗੱਡੀ ਵਿਚੋਂ ਉਤਰਨ ਦੀ ਕੋਸ਼ਿਸ਼ ਕਰਦੇ ਸਮੇਂ 21 ਸਾਲਾ ਵਿਦਿਆਰਥਣ ਦੀ ਡਿਗਣ ਨਾਲ ਮੌਤ ਹੋ ਗਈ।
ਇਹ ਲੜਕੀ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੀ ਐਮਐਸਸੀ ਫੂਡ ਐਂਡ ਟੈਕਨਾਲੋਜੀ ਦੀ ਵਿਦਿਆਰਥਣ ਸੀ, ਜੋ ਕੇ ਕੇਰਲ ਤੋਂ ਇਥੇ ਪੜ੍ਹਨ ਆਈ ਸੀ। ਵਿਦਿਆਰਥਣ ਦੀ ਦੁਖਦਾਈ ਮੌਤ ਉਤੇ ਕਾਲਜ ਵਲੋਂ ਦੁਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪੁਲਿਸ ਵਲੋਂ ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਜੀਆਰਪੀ ਥਾਣਾ ਸਰਹਿੰਦ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਤੋਂ ਨੰਗਲ-ਊਨਾ ਜਾ ਰਹੀ ਹਿਮਾਚਲ ਐਕਸਪ੍ਰੈੱਸ ਰੇਲਗੱਡੀ ਵਿਚੋਂ ਉਤਰਨ ਸਮੇਂ ਪੈਰ ਸਲਿੱਪ ਹੋ ਕੇ ਡਿਗਣ ਨਾਲ ਇਕ ਲੜਕੀ ਦੀ ਮੌਤ ਹੋ ਗਈ। ਉਸਦੀ ਪਛਾਣ ਅਨਾਖਾ (21) ਵਾਸੀ ਥਿਰਕੋਵਿਲ ਲੇਨ ਵਿਨੇਲਾ (ਕੇਰਲਾ) ਵਜੋਂ ਹੋਈ ਹੈ।