ਮੁਕੇਸ਼ | ਜਲੰਧਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ‘ਚ 300 ਯੂਨਿਟ ਬਿਜਲੀ ਫ੍ਰੀ ਦੇਣ ਦੇ ਐਲਾਨ ਦੀ ਚਾਰੇ-ਪਾਸੇ ਚਰਚਾ ਹੋ ਰਹੀ ਹੈ।
300 ਯੂਨਿਟ ਮੁਫਤ ਬਿਜਲੀ ਦੇਣ ਦਾ ਕੇਜਰੀਵਾਲ ਵੱਲੋਂ ਇੱਕ ਫਾਰਮੂਲਾ ਵੀ ਦਿੱਤਾ ਗਿਆ, ਜਿਸ ਨੂੰ ਸਮਝਿਆ ਜਾਣਾ ਜ਼ਰੂਰੀ ਹੈ।
ਕੇਜਰੀਵਾਲ ਦੇ ਕਹੇ ਮੁਤਾਬਿਕ 300 ਯੂਨਿਟ ਬਿਜਲੀ ਪੰਜਾਬ ਦੇ ਹਰ ਵਰਗ ਨੂੰ ਮੁਫਤ ਮਿਲੇਗੀ ਪਰ ਜੇਕਰ 301 ਯੂਨਿਟ ਹੋ ਗਏ ਤਾਂ ਬਿੱਲ ਪੂਰਾ 301 ਯੂਨਿਟ ਦਾ ਹੀ ਆਵੇਗਾ।
ਕੇਜਰੀਵਾਲ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਇਥੇ 24 ਘੰਟੇ ਬਿਜਲੀ ਸਪਲਾਈ, 300 ਯੂਨਿਟ ਤੱਕ ਬਿਜਲੀ ਫ੍ਰੀ ਅਤੇ ਪੁਰਾਣੇ ਸਾਰੇ ਬਿੱਲ ਮਾਫ਼ ਕਰ ਦਿੱਤੇ ਜਾਣਗੇ।
ਪ੍ਰੈੱਸ ਕਾਨਫਰੰਸ ਦੌਰਾਨ ਇੱਕ ਪੱਤਰਕਾਰ ਵੱਲੋਂ ਪੁੱਛੇ ਸਵਾਲ ਕਿ ਜੇਕਰ 300 ਤੋਂ 1 ਯੂਨਿਟ ਵੀ ਵੱਧ ਬਿੱਲ ਆਉਂਦਾ ਹੈ ਤਾਂ ਕੀ 301 ਯੂਨਿਟ ਦਾ ਬਿੱਲ ਵਸੂਲਿਆ ਜਾਵੇਗਾ ਤਾਂ ਕੇਜਰੀਵਾਲ ਨੇ ਕਿਹਾ ਕਿ ਹਾਂ ਪੂਰਾ ਬਿੱਲ ਵਸੂਲਿਆ ਜਾਵੇਗਾ।
SC/BC/BPL ਪਰਿਵਾਰਾਂ ਨੂੰ 300 ਤੋਂ ਵੱਧ ਯੂਨਿਟਾਂ ਲਈ ਹੀ ਦੇਣਾ ਹੋਵੇਗਾ ਬਿੱਲ
ਚੰਡੀਗੜ੍ਹ ‘ਚ 29 ਜੂਨ ਨੂੰ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਇੱਕ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਕੇਜਰੀਵਾਲ ਨੇ ਕਿਹਾ ਸੀ ਕਿ 2022 ‘ਚ ‘ਆਪ’ ਦੀ ਸਰਕਾਰ ਬਣਨ ‘ਤੇ 300 ਯੂਨਿਟ ਮੁਫ਼ਤ ਬਿਜਲੀ ਸਾਰਿਆਂ ਨੂੰ ਦਿੱਤੀ ਜਾਵੇਗੀ। SC/BC/BPL ਪਰਿਵਾਰ ਜੇਕਰ 300 ਤੋਂ ਇੱਕ ਯੂਨਿਟ ਵੀ ਜਿਆਦਾ ਵਰਤਦੇ ਹਨ ਤਾਂ ਬਿੱਲ ਪੂਰਾ ਦੇਣਾ ਪਵੇਗਾ। ਹਾਲਾਂਕਿ ਸ਼ਾਮ ਹੁੰਦਿਆਂ ਹੀ ਉਹ ਇਸ ਫੈਸਲੇ ਤੋਂ ਪਲਟ ਗਏ ਅਤੇ ਕਿਹਾ ਕਿ SC/BC/BPL ਪਰਿਵਾਰਾਂ ਨੂੰ ਸਿਰਫ 300 ਯੂਨਿਟ ਤੋਂ ਬਾਅਦ ਵਾਲਾ ਬਿੱਲ ਹੀ ਦੇਣਾ ਪਵੇਗਾ।
ਹੋਰ ਵਰਗਾਂ ਲਈ ਇਹ ਸੁਵਿਧਾ ਅਲੱਗ ਹੋਵੇਗੀ, ਉਨ੍ਹਾਂ ਨੂੰ 300 ਯੂਨਿਟ ਤੱਕ ਮੁਫਤ ਬਿਜਲੀ ਦਿੱਤੀ ਜਾਵੇਗੀ ਪਰ ਜੇਕਰ ਉਨ੍ਹਾਂ ਦਾ ਬਿੱਲ 301 ਯੂਨਿਟ ਵੀ ਆਉਂਦਾ ਹੈ ਤਾਂ ਉਨ੍ਹਾਂ ਨੂੰ ਸਾਰੀਆਂ ਯੂਨਿਟਾਂ ਦਾ ਬਿੱਲ ਅਦਾ ਕਰਨਾ ਹੋਵੇਗਾ। ਉਨ੍ਹਾਂ ਕਿਸਾਨਾਂ ਨੂੰ ਮੁਫ਼ਤ ਬਿਜਲੀ ਜਾਰੀ ਰੱਖਣ ਦੀ ਵੀ ਗੱਲ ਕਹੀ। ਕੇਜਰੀਵਾਲ ਦੇ ਬਿਆਨ ਤੋਂ ਬਾਅਦ ਵਿਰੋਧੀ ਦਲਾਂ ਨੇ ਉਨ੍ਹਾਂ ਦੀ ਆਲੋਚਨਾ ਕੀਤੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ 300 ਯੂਨਿਟ ਤੋਂ 1 ਯੂਨਿਟ ਵੀ ਬਿੱਲ ਵੱਧ ਗਿਆ ਤਾਂ 301 ਯੂਨਿਟਾਂ ਦਾ ਪੂਰਾ ਬਿੱਲ ਵਸੂਲਿਆ ਜਾਵੇਗਾ। ਦਿੱਲੀ ‘ਚ ਸਿਰਫ 200 ਯੂਨਿਟ ਫ੍ਰੀ ਬਿਜਲੀ ਦਿੱਤੀ ਜਾਂਦੀ ਹੈ, ਜਿਥੇ ਉਸ ਦੀ ਸਰਕਾਰ ਹੈ ਤਾਂ ਫਿਰ ਪੰਜਾਬ ‘ਚ 300 ਯੂਨਿਟ ਦਾ ਐਲਾਨ ਕਿਉਂ? ਬਾਦਲ ਨੇ ਕੇਜਰੀਵਾਲ ਦੇ ਵਾਅਦਿਆਂ ਨੂੰ ਝੂਠ ਦਾ ਪੁਲੰਦਾ ਦੱਸਿਆ।
ਵੀਡੀਓ
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।