ਕਰਵਾਚੌਥ ਅੱਜ, ਪੜ੍ਹੋ ਜਲੰਧਰ ‘ਚ ਰਾਤ ਕਿੰਨੇ ਵਜੇ ਨਜ਼ਰ ਆਵੇਗਾ ਚੰਨ੍ਹ

0
702

ਜਲੰਧਰ/ਅੰਮ੍ਰਿਤਸਰ/ਲੁਧਿਆਣਾ/ਚੰਡੀਗੜ੍ਹ | ਅੱਜ ਕਰਵਾਚੌਥ ਦਾ ਤਿਉਹਾਰ ਹੈ। ਸੁਹਾਗਨਾਂ ਆਪਣੇ ਪਤੀ ਦੀ ਲੰਮੀ ਉਮਰ ਲਈ ਅੱਜ ਪੂਰਾ ਦਿਨ ਵਰਤ ਰਖਦੀਆਂ ਹਨ ਅਤੇ ਸ਼ਾਮ ਨੂੰ ਚੰਨ੍ਹ ਵੇਖਣ ਤੋਂ ਬਾਅਦ ਹੀ ਕੁਝ ਖਾਂਦੀਆਂ ਹਨ। ਕਰਵਾਚੌਥ ਨੂੰ ਲੈ ਕੇ ਬਜਾਰਾਂ ਵਿੱਚ ਪੂਰੀ ਰੌਣਕ ਹੈ ਅਤੇ ਕਈ ਦਿਨਾਂ ਤੋਂ ਔਰਤਾਂ ਖਰੀਦਾਰੀ ਕਰ ਰਹੀਆਂ ਹਨ।

ਕਰਵਾਚੌਥ ਵਾਲੇ ਦਿਨ ਚੰਨ੍ਹ ਵੀ ਸੁਹਾਗਨਾਂ ਨੂੰ ਪੂਰਾ ਇੰਤਜਾਰ ਕਰਵਾਉਂਦਾ ਹੈ। ਵੱਖ-ਵੱਖ ਸ਼ਹਿਰਾਂ ਵਿੱਚ ਅੱਜ ਅਲੱਗ-ਅਲੱਗ ਟਾਇਮ ‘ਤੇ ਚੰਨ੍ਹ ਨਜ਼ਰ ਆਵੇਗਾ। ਅਸੀਂ ਚਾਰ ਵੱਡੇ ਸ਼ਹਿਰਾਂ ਦਾ ਸਮਾਂ ਦੱਸ ਰਹੇ ਹਾਂ। ਇਨ੍ਹਾਂ ਸ਼ਹਿਰਾਂ ਦੇ ਨੇੜਲੇ ਇਲਾਕਿਆਂ ਵਿੱਚ ਇੱਕ ਮਿੰਟ ਦੇ ਫਰਕ ਨਾਲ ਚੰਨ੍ਹ ਨਜ਼ਰ ਆ ਜਾਵੇਗਾ। ਪੜ੍ਹੋ ਕਿਸ ਸ਼ਹਿਰ ਵਿੱਚ ਕਿੰਨੇ ਵਜੇ ਹੋਣਗੇ ਚੰਨ੍ਹ ਦੇ ਦੀਦਾਰ।

ਚੰਡੀਗੜ੍ਹ – 8.07 ਵਜੇ
ਲੁਧਿਆਣਾ – 8.10 ਵਜੇ
ਜਲੰਧਰ – 8.11 ਵਜੇ
ਅੰਮ੍ਰਿਤਸਰ – 8.13 ਵਜੇ

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਦੇ ਅਪਡੇਟਸ ਮੋਬਾਇਲ ‘ਤੇ ਮੰਗਵਾਉਣ ਲਈ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ। Whatsapp :  Telegram )