ਕਰਤਾਰਪੁਰ : ਪਹਿਲਾਂ ਬਜ਼ੁਰਗ ਔਰਤ ਦੇ ਪੈਰ ਛੂਹੇ, ਫਿਰ ਬਾਈਕ ਸਵਾਰਾਂ ਨੇ ਝਪਟੀਆਂ ਕੰਨਾਂ ਦੀਆਂ ਵਾਲੀਆਂ

0
854

ਕਰਤਾਰਪੁਰ/ਜਲੰਧਰ | ਬਜ਼ੁਰਗ ਔਰਤ ਦੇ ਪੈਰ ਛੂਹ ਕੇ ਅਸ਼ੀਰਵਾਦ ਲੈਣ ਤੋਂ ਬਾਅਦ ਕੰਨਾਂ ਦੀਆਂ ਵਾਲੀਆਂ ਝਪਟ ਕੇ ਬਾਈਕ ਸਵਾਰ ਲੁਟੇਰੇ ਫਰਾਰ ਹੋ ਗਏ।

ਜਾਣਕਾਰੀ ਦਿੰਦਿਆਂ ਪੀੜਤ 60 ਸਾਲਾ ਰਾਜ ਰਾਣੀ ਪਤਨੀ ਸੁਭਾਸ਼ ਸ਼ਰਮਾ ਵਾਸੀ ਕਰਤਾਰਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ ਨਸੀਬੂ ਚੌਕ ਨੇੜੇ ਆਪਣੇ ਬਿਸਤਰ ਭੰਡਾਰ ‘ਤੇ ਬੈਠੀ ਹੋਈ ਸੀ ਕਿ ਦੁਪਹਿਰ 2 ਵਜੇ ਦੇ ਕਰੀਬ ਬਾਈਕ ‘ਤੇ ਸਵਾਰ 2 ਨੌਜਵਾਨ ਆਏ, ਜਿਨ੍ਹਾਂ ਨੇ ਉਸ ਦੇ ਪੈਰ ਛੂਹੇ ਤੇ ਗੱਲਾਂ ‘ਚ ਲਗਾ ਲਿਆ।

ਇਸ ਦੌਰਾਨ ਬਾਈਕ ਦੇ ਪਿੱਛੇ ਬੈਠਾ ਨੌਜਵਾਨ ਉਸ ਦੇ ਕੋਲ ਆਇਆ ਤੇ ਉਸ ਦੇ ਦੋਵੇਂ ਕੰਨਾਂ ਦੀਆਂ ਵਾਲੀਆਂ ਝਪਟ ਲਈਆਂ। ਉਸ ਨੇ ਰੌਲਾ ਪਾਇਆ ਪਰ ਆਸ-ਪਾਸ ਦੇ ਲੋਕਾਂ ਨੂੰ ਕੁਝ ਸਮਝ ਨਾ ਆਇਆ ਤੇ ਮੋਟਰਸਾਈਕਲ ਸਵਾਰ ਦੋਵੇਂ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ।

ਔਰਤ ਮੁਤਾਬਕ ਇਕ ਨੌਜਵਾਨ ਨੇ ਕਾਲੇ ਰੰਗ ਦੀ ਜੈਕੇਟ ਤੇ ਦੂਜੇ ਨੇ ਲਾਲ ਰੰਗ ਦੀ ਜੈਕੇਟ ਪਾਈ ਹੋਈ ਸੀ। ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ