ਏਸੀਬੀ ਨੇ ਇਹ ਛਾਪੇਮਾਰੀ ਐੱਸਪੀ ਮਹੇਸ਼ ਮੇਘਨਾਵਰ ਦੀ ਅਗਵਾਈ ਵਿੱਚ ਕੀਤੀ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਏਸੀਬੀ ਨੇ ਸਵੇਰੇ 9 ਵਜੇ ਸ਼ਾਂਤਾਗੌੜਾ ਦੇ ਘਰ ਦਾ ਦਰਵਾਜ਼ਾ ਖੜਕਾਇਆ ਪਰ ਗੇਟ ਖੋਲ੍ਹਣ ਵਿੱਚ 10 ਮਿੰਟ ਲਗਾ ਦਿੱਤੇ ਗਏ। ਇਸ ਨਾਲ ਏਸੀਬੀ ਨੂੰ ਸ਼ੱਕ ਹੋਇਆ ਕਿ ਜੂਨੀਅਰ ਇੰਜੀਨੀਅਰ ਨੇ ਪੈਸੇ ਕਿਤੇ ਛੁਪਾਏ ਹੋਏ ਹਨ।
ਬੈਂਗਲੁਰੂ | ਕਰਨਾਟਕ ਐਂਟੀ ਕੁਰੱਪਸ਼ਨ ਬਿਊਰੋ (ACB) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ACB ਨੇ PWD ਇੰਜੀਨੀਅਰ ਦੇ ਘਰ ਛਾਪਾ ਮਾਰਿਆ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਏਸੀਬੀ ਅਧਿਕਾਰੀ ਘਰ ‘ਚ ਲੱਗੇ ਪਾਈਪ ‘ਚੋਂ ਨਕਦੀ ਤੇ ਸੋਨੇ ਦੇ ਗਹਿਣੇ ਕੱਢ ਰਹੇ ਹਨ।
ਜਾਂਚ ਏਜੰਸੀਆਂ ਦੇ ਅਧਿਕਾਰੀਆਂ ਨੇ ਕਲਬੁਰਗੀ ਵਿੱਚ ਜੇਈ ਸ਼ਾਂਤਾਗੌੜਾ ਬਿਰਾਦਰ ਦੇ ਘਰ ਛਾਪਾ ਮਾਰਿਆ। ਆਰੋਪ ਹੈ ਕਿ ਸ਼ਾਂਤਾਗੌੜਾ ਨੇ ਆਪਣੇ ਕਾਰਜਕਾਲ ਦੌਰਾਨ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕੀਤੀ ਸੀ।
ਪਲੰਬਰ ਨੂੰ ਬੁਲਾ ਕੇ ਕੱਟਿਆ ਗਿਆ ਪਾਈਪ
ਏਸੀਬੀ ਨੇ ਇਹ ਛਾਪੇਮਾਰੀ ਐੱਸਪੀ ਮਹੇਸ਼ ਮੇਘਨਾਵਰ ਦੀ ਅਗਵਾਈ ਵਿੱਚ ਕੀਤੀ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਏਸੀਬੀ ਨੇ ਸਵੇਰੇ 9 ਵਜੇ ਸ਼ਾਂਤਾਗੌੜਾ ਦੇ ਘਰ ਦਾ ਦਰਵਾਜ਼ਾ ਖੜਕਾਇਆ ਪਰ ਬਿਰਾਦਰ ਨੇ ਗੇਟ ਖੋਲ੍ਹਣ ਵਿੱਚ 10 ਮਿੰਟ ਲਗਾ ਦਿੱਤੇ। ਇਸ ਨਾਲ ਏਸੀਬੀ ਨੂੰ ਸ਼ੱਕ ਹੋਇਆ ਕਿ ਜੂਨੀਅਰ ਇੰਜੀਨੀਅਰ ਨੇ ਪੈਸੇ ਕਿਤੇ ਛੁਪਾਏ ਹੋਏ ਹਨ।
ਛਾਪੇਮਾਰੀ ਦੌਰਾਨ ਏਸੀਬੀ ਨੇ ਪਲੰਬਰ ਨੂੰ ਬੁਲਾ ਕੇ ਪੀਵੀਸੀ ਪਾਈਪ ਕੱਟਣ ਨੂੰ ਕਿਹਾ, ਜਦੋਂ ਪਲੰਬਰ ਨੇ ਪਾਈਪ ਨੂੰ ਕੱਟਿਆ ਤਾਂ ਅੰਦਰੋਂ ਪੈਸੇ ਤੇ ਗਹਿਣੇ ਨਿਕਲੇ।
13.5 ਲੱਖ ਰੁਪਏ ਕੀਤੇ ਬਰਾਮਦ
ਰਿਪੋਰਟਾਂ ਮੁਤਾਬਕ ਜੂਨੀਅਰ ਇੰਜੀਨੀਅਰ ਦੇ ਘਰੋਂ ਛਾਪੇਮਾਰੀ ਦੌਰਾਨ 13.5 ਲੱਖ ਰੁਪਏ ਬਰਾਮਦ ਹੋਏ। ਏਸੀਬੀ ਅਧਿਕਾਰੀਆਂ ਨੇ ਬਿਰਾਦਰ ਦੇ ਘਰ ਦੀ ਛੱਤ ਤੋਂ 6 ਲੱਖ ਰੁਪਏ ਮਿਲੇ। ਬਿਰਾਦਰ ਇਸ ਸਮੇਂ ਜੇਵਰਗੀ ਸਬ-ਡਵੀਜ਼ਨ ਵਿੱਚ ਪੀਡਬਲਯੂਡੀ ਵਿੱਚ ਜੂਨੀਅਰ ਇੰਜੀਨੀਅਰ ਵਜੋਂ ਤਾਇਨਾਤ ਹੈ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ