ਕਰਨ ਔਜਲਾ ਦਾ ਸਾਥੀ ਗ੍ਰਿਫਤਾਰ, ਐਂਟੀ ਗੈਂਗਸਟਰ ਟਾਸਕ ਫੋਰਸ ਨੇ ਕੀਤੀ ਕਾਰਵਾਈ

0
616

ਚੰਡੀਗੜ੍ਹ| ਐਂਟੀ ਗੈਂਗਸਟਰ ਫੋਰਸ ਨੇ ਕਰਨ ਔਜਲਾ ਦੇ ਸਾਥੀ ਸ਼ਾਰਪੀ ਘੁੰਮਣ ਨੂੰ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਹੈ। ਸ਼ਾਰਪੀ ਘੁੰਮਣ ਸਣੇ 8 ਲੋਕ ਕਾਬੂ ਕੀਤੇ ਗਏ ਸਨ। ਕੈਲੇਫੋਰਨੀਆ ਵਿਚ ਕਰਨ ਔਜਲਾ ਦੀ ਵੀਡੀਓ ਵਿਚ ਸਿੱਧੂ ਮੂਸੇਵਾਲ ਮਰਡਰ ਕਾਂਡ ਦਾ ਦੋਸ਼ੀ ਅਨਮੋਲ ਬਿਸ਼ਨੋਈ ਨਜ਼ਰ ਆਇਆ ਸੀ। ਇਸ ਸਾਰੇ ਘਟਨਾਕ੍ਰਮ ਨੂੰ ਉਸੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਸ਼ਾਰਪੀ ਕਰਨ ਔਜਲਾ ਦਾ ਨਜ਼ਦੀਕੀ ਰਿਹਾ ਹੈ ਅਤੇ ਕਰਨ ਦੇ ਸ਼ੋਅ ਵੀ organize ਕਰਦਾ ਰਿਹਾ ਹੈ। ਪੰਜਾਬ AGTF ਵੱਲੋਂ ਕਰਨ ਦੇ ਸਾਥੀ ਸ਼ਾਰਪੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਸਾਹਮਣੇ ਆਈ ਹੈ ਕਿ ਸ਼ਾਰਪੀ ਨੂੰ fake passports ਦੇ ਮਾਮਲੇ ‘ਚ ਹਿਰਾਸਤ ਵਿਚ ਲਿਆ ਗਿਆ ਹੈ। ਸ਼ਾਰਪੀ ਨਾਲ 8 ਜਣੇ ਹੋਰ ਪੁਲਿਸ ਵੱਲੋਂ ਡੱਕੇ ਗਏ ਹਨ ਜਿਨ੍ਹਾਂ ਵਿੱਚੋ ਕਈ ਟਰੈਵਲ ਏਜੇੰਟ੍ਸ ਦੱਸੇ ਜਾ ਰਹੇ ਹਨ।