ਕਪੂਰਥਲਾ : ਕਿੱਧਰ ਨੂੰ ਤੁਰ ਪਿਆ ਸਮਾਜ, ਭਰਾ ਨੇ ਹੀ 15 ਸਾਲਾ ਭੈਣ ਨੂੰ ਕੀਤਾ ਗਰਭਵਤੀ

0
1540

ਕਪੂਰਥਲਾ| ਕਪੂਰਥਲਾ ਦੇ ਸੁਲਤਾਨਪੁਰ ਲੋਧੀ ਇਲਾਕੇ ਵਿਚ ਰਿਸ਼ਤੇ ਤਾਰ ਤਾਰ ਹੁੰਦੇ ਉਸ ਵੇਲੇ ਨਜ਼ਰ ਆਏ ਜਦੋਂ ਇਕ ਨਾਬਾਲਗ ਲੜਕੀ ਨਾਲ ਉਸਦੇ ਚਚੇਰੇ ਭਰਾ ਨੇ ਬਲਾਤਕਾਰ ਕੀਤਾ। ਮੁਲਜ਼ਮ ਦਾ ਆਪਣੀ 15 ਸਾਲਾ ਭੈਣ ਨਾਲ 7-8 ਮਹੀਨਿਆਂ ਤੋਂ ਰਿਸ਼ਤਾ ਚੱਲ ਰਿਹਾ ਸੀ। ਪਰ ਇਸਦਾ ਪਤਾ ਉਦੋਂ ਲੱਗਾ ਜਦੋਂ ਉਸਦੇ ਪੇਟ ਵਿਚ ਦਰਦ ਹੋਣ ਲੱਗਾ ਤੇ ਉਸਦਾ ਪੇਟ ਵੀ ਫੁੱਲਣ ਲੱਗਾ।

ਜਦੋਂ ਪਰਿਵਾਰਕ ਮੈਂਬਰਾਂ ਨੇ ਲੜਕੀ ਤੋਂ ਪੁੱਛਿਆ ਤਾਂ ਉਸਨੇ ਸਾਰੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਥਾਣਾ ਸੁਲਤਾਨਪੁਰ ਲੋਧੀ ਵਿਚ ਮਾਮਲਾ ਦਰਜ ਕਰਵਾਇਆ ਗਿਆ। ਪੁਲਿਸ ਵਲੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਕੀ ਕੀਤੀ ਜਾ ਰਹੀ ਹੈ।