ਕਪੂਰਥਲਾ : ਜੇਲ੍ਹ ‘ਚ ਦੋ ਗੁੱਟ ਭਿੜੇ, ਲੋਹੇ ਦੀਆਂ ਪੱਤੀਆਂ ਨੂੰ ਘਿਸਾ ਕੇ ਬਣਾਏ ਹਥਿਆਰਾਂ ਨਾਲ ਇਕ ਦੂਜੇ ‘ਤੇ ਹਮਲਾ, ਦੋਵੇਂ ਹਵਾਲਾਤੀ ਗੰਭੀਰ ਜਖਮੀ

0
1914

ਪੰਜਾਬ ਦੇ ਕਪੂਰਥਲਾ ਵਿਚ ਮਾਡਰਨ ਜੇਲ੍ਹ ਵਿਚ ਹਵਾਲਾਤੀਆਂ ਦੇ ਦੋ ਗੁੱਟ ਮਾਮੂਲੀ ਗੱਲ ਨੂੰ ਲੈ ਕੇ ਆਪਸ ਵਿਚ ਭਿੜ ਗਏ। ਇਕ ਦੂਜੇ ‘ਤੇ ਲੋਹੇ ਦੀ ਪੱਤੀ ਨਾਲ ਬਣੇ ਹਥਿਆਰਾਂ ਨਾਲ ਵਾਰ ਕੀਤਾ। 2 ਹਵਾਲਾਤੀਆਂ ਨੂੰ ਜ਼ਖਮੀ ਹੋਣ ‘ਤੇ ਇਲਾਜ ਲਈ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਸਹਾਇਕ ਸੁਪਰੀਡੈਂਟ ਗੌਰਵਦੀਪ ਸਿੰਘ ਦੀ ਸ਼ਿਕਾਇਤ ‘ਤੇ ਥਾਣਾ ਕੋਤਵਾਲੀ ਵਿਚ 12 ਕੈਦੀਆਂ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ ਮਾਡਰਨ ਜੇਲ੍ਹ ਕਪੂਰਥਲਾ ਵਿਚ ਕੈਦੀਆਂ ਦੇ ਦੋ ਗੁਟਾਂ ਵਿਚ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਦੇਖਦੇ ਹੀ ਦੇਖਦੇ ਦੋਵੇਂ ਗੁਟਾਂ ਦੇ ਲੋਕ ਆਪਸ ਵਿਚ ਇਕ-ਦੂਜੇ ‘ਤੇ ਲੋਹੇ ਦੀਆਂ ਪੱਤੀਆਂ ਨੂੰ ਘਿਸ ਕੇ ਬਣਾਏ ਗਏ ਹਥਿਆਰਾਂ ਨਾਲ ਵਾਰ ਕਰਨ ਲੱਗੇ। ਇਸ ਝਗੜੇ ਵਿਚ ਦੋ ਹਵਾਲਾਤੀ ਬਲਵਿੰਦਰ ਤੇ ਹਰਵਿੰਦਰ ਦੇ ਜ਼ਖਮੀ ਹੋਣ ਦ ਖਬਰ ਹੈ। ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਚ ਦਾਖਲ ਕਰਾਇਆ ਗਿਆ ਹੈ।

ਦੂਜੇ ਪਾਸੇ ਜੇਲ੍ਹ ਦੇ ਸਹਾਇਕ ਸੁਪਰੀਡੈਂਟ ਗੌਰਵਦੀਪ ਸਿੰਘ ਦੀ ਸ਼ਿਕਾਇਤ ‘ਤੇ ਥਾਣਾ ਕੋਤਵਾਲੀ ਵਿਚ 12 ਕੈਦੀਆਂ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ। ਇਸ ਦੀ ਪੁਸ਼ਟੀ ਜਾਂਚ ਅਧਿਕਾਰੀ ਏਐੱਸਆਈ ਬਲਦੇਵ ਸਿੰਘ ਨੇ ਦਿੱਤੀ ਹੈ।