ਕਪੂਰਥਲਾ : ਪੁੱਤ ਦੇ ਡਾਕਟਰ ਬਣਨ ਦੀ ਖੁਸ਼ੀ ‘ਚ ਪਾਰਟੀ ਕਰਨ ਨਿਕਲੇ ਪਰਿਵਾਰ ਨਾਲ ਹਾਦਸਾ, ਪੁੱਤ ਦੀ ਮੌਕੇ ‘ਤੇ ਮੌਤ, ਪਿਤਾ ਹਸਪਤਾਲ ਜਾ ਕੇ ਮੁੱਕਿਆ

0
2896

ਅਮਰੀਕਾ| ਕਪੂਰਥਲਾ ਦੇ ਅਮਰੀਕਾ ਰਹਿੰਦੇ ਪਰਿਵਾਰ ਨਾਲ ਹਾਦਸੇ ਦੀ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕੈਲੇਫੋਰਨੀਆ ਸਟੇਟ ਦੇ ਫਰਿਜ਼ਨੋ ਸ਼ਹਿਰ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਵਕੀਲ ਤੇ ਉਸ ਦੇ ਡਾਕਟਰ ਪੁੱਤਰ ਦੀ ਮੌ.ਤ ਹੋ ਗਈ ਹੈ। ਉੱਥੇ ਹੀ ਵਕੀਲ ਦੀ ਪਤਨੀ ਦੇ ਗੰਭੀਰ ਸੱਟਾਂ ਲੱਗੀਆਂ ਹਨ। ਮ੍ਰਿਤਕਾਂ ਦੀ ਪਛਾਣ ਪਿਓ ਕੁਲਵਿੰਦਰ ਸਿੰਘ ਤੇ ਪੁੱਤਰ ਸੁਖਵਿੰਦਰ ਸਿੰਘ ਵਜੋਂ ਹੋਈ ਹੈ। ਉਹ ਕਪੂਰਥਲਾ ਦੇ ਭੁਲੱਥ ਏਰੀਏ ਦੇ ਪਿੰਡ ਬੋਪਾਰਾਏ ਨਾਲ ਸਬੰਧਤ ਸਨ।

ਇਸ ਸਬੰਧੀ ਮ੍ਰਿਤਕ ਕੁਲਵਿੰਦਰ ਸਿੰਘ ਦੇ ਭਰਾ ਨੇ ਦੱਸਿਆ ਕਿ ਉਹ ਪਰਿਵਾਰ ਸਣੇ ਪਿਛਲੇ 15 ਸਾਲਾਂ ਤੋਂ ਅਮਰੀਕਾ ਰਹਿ ਰਹੇ ਸਨ । ਉਹ ਆਪਣੇ ਪੁੱਤ ਸੁਖਵਿੰਦਰ ਸਿੰਘ ਵਲੋਂ ਡਾਕਟਰੀ ਦੀ ਪੜ੍ਹਾਈ ਪੂਰੀ ਕਰਨ ਦੀ ਖੁਸ਼ੀ ਵਿੱਚ ਪਤਨੀ ਬਲਵੀਰ ਕੌਰ ਸਣੇ ਖੁਸ਼ੀ ਮਨਾਉਣ ਲਈ ਟੂਰ ‘ਤੇ ਜਾ ਰਹੇ ਸਨ ਕਿ ਰਸਤੇ ਵਿੱਚ ਇੱਕ ਗੱਡੀ ਦਾ ਟਾਇਰ ਗੱਡੀ ਤੋਂ ਵੱਖ ਹੋ ਕੇ ਉਨ੍ਹਾਂ ਦੀ ਗੱਡੀ ਦੇ ਸਾਹਮਣੇ ਆ ਗਿਆ। ਜਿਸ ਕਾਰਨ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ । ਇਸ ਹਾਦਸੇ ਵਿੱਚ ਸੁਖਵਿੰਦਰ ਦੀ ਮੌਕੇ ‘ਤੇ ਮੌ.ਤ ਹੋ ਗਈ, ਜਦਕਿ ਕੁਲਵਿੰਦਰ ਸਿੰਘ ਨੇ ਇਲਾਜ ਦੌਰਾਨ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।

ਉਨ੍ਹਾਂ ਦੱਸਿਆ ਕਿ ਡਾਕਟਰ ਸੁਖਵਿੰਦਰ ਸਿੰਘ ਅਜੇ ਕੁਆਰਾ ਸੀ ਜਿਸ ਦੀ ਉਮਰ ਮਹਿਜ਼ 30 ਸਾਲ ਸੀ। ਅਮਰੀਕਾ ਵਿੱਚ ਵਾਪਰੇ ਇਸ ਸੜਕ ਹਾਦਸੇ ਵਿੱਚ ਪਿਓ-ਪੁੱਤ ਦੀ ਮੌ.ਤ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।