ਕਪੂਰਥਲਾ : ਟਰੈਕਟਰ ਚਲਾਉਂਦਾ ਨੌਜਵਾਨ ਡਿੱਗਿਆ; ਰੀਪਰ ’ਚ ਆਉਣ ਨਾਲ ਦਰਦਨਾਕ ਮੌਤ

0
754

ਨਡਾਲਾ/ਕਪੂਰਥਲਾ, 20 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਖੱਸਣ ਵਿਖੇ ਸ਼ੁੱਕਰਵਾਰ ਨੂੰ ਖੇਤਾਂ ‘ਚ ਟਰੈਕਟਰ ‘ਤੇ ਰੀਪਰ ਨਾਲ ਕੰਮ ਕਰ ਰਿਹਾ ਨੌਜਵਾਨ ਰੀਪਰ ਦੀ ਲਪੇਟ ‘ਚ ਆ ਗਿਆ, ਜਿਸ ਨਾਲ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੌਰਾਨ ਭੁਲੱਥ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਕਪੂਰਥਲਾ ਭੇਜ ਦਿੱਤਾ।

ਜਾਣਕਾਰੀ ਦਿੰਦਿਆਂ ਹਾਦਸੇ ‘ਚ ਮਰੇ ਨੌਜਵਾਨ ਮਨਪ੍ਰੀਤ ਸਿੰਘ (33) ਪੁੱਤਰ ਸਵ. ਨੰਬਰਦਾਰ ਜੋਗਿੰਦਰ ਸਿੰਘ ਦੇ ਭਰਾ ਜਸਵੀਰ ਸਿੰਘ ਨੇ ਦੱਸਿਆ ਕਿ ਦੁਪਹਿਰ ਵੇਲੇ ਇਹ ਘਟਨਾ ਵਾਪਰੀ। ਉਨ੍ਹਾਂ ਦੱਸਿਆ ਕਿ ਟਰੈਕਟਰ ਚਲਾਉਂਦੇ ਸਮੇਂ ਉੱਪਰੋਂ ਡਿੱਗ ਕੇ ਉਹ ਰੀਪਰ ‘ਚ ਆ ਗਿਆ। ਜਿਵੇਂ ਹੀ ਇਸ ਘਟਨਾ ਦੀ ਖਬਰ ਇਲਾਕੇ ‘ਚ ਫੈਲੀ ਤਾਂ ਹਰ ਪਾਸੇ ਸੋਗ ਦਾ ਮਾਹੌਲ ਬਣ ਗਿਆ।

ਇਸ ਦੌਰਾਨ ਭੁਲੱਥ ਪੁਲਿਸ ਪ੍ਰਸ਼ਾਸਨ ਨੂੰ ਇਸ ਦੁਰਘਟਨਾ ਦਾ ਪਤਾ ਲੱਗਣ ‘ਤੇ ਡੀਐਸਪੀ ਭੁਲੱਥ ਭਾਰਤ ਭੂਸ਼ਨ ਸੈਣੀ ਤੇ ਐਸਐਚਓ ਭੁਲੱਥ ਹਰਜਿੰਦਰ ਸਿੰਘ ਮੌਕੇ ‘ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਕਪੂਰਥਲਾ ਵਿਖੇ ਭੇਜ ਦਿੱਤਾ ਹੈ।