ਕਪੂਰਥਲਾ : ਪੈਰ ਤਿਲਕਣ ਨਾਲ ਪਵਿੱਤਰ ਕਾਲੀ ਵੇਈਂ ‘ਚ ਰੁੜ੍ਹਿਆ ਨੌਜਵਾਨ

0
2168

ਕਪੂਰਥਲਾ | ਪਵਿੱਤਰ ਕਾਲੀ ਵੇਈਂ ‘ਚ ਪਿੰਡ ਦੌਲਤਪੁਰ ਨੇੜੇ ਇਕ ਨੌਜਵਾਨ ਸਵੇਰੇ ਪਾਣੀ ‘ਚ ਰੁੜ੍ਹ ਗਿਆ। ਨੌਜਵਾਨ ਰਵੀ ਆਪਣੀ ਦੋਸਤ ਨਾਲ ਵੇਈਂ ਕਿਨਾਰੇ ਸਵੇਰ ਸਮੇਂ ਗਿਆ ਸੀ। ਜਿਥੇ ਉਸ ਦਾ ਪੈਰ ਤਿਲਕਿਆ ਤੇ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਿਆ। ਸੂਚਨਾ ਮਿਲਦੇ ਹੀ ਪੁਲਿਸ ਚੌਕੀ ਭੁਲਾਣਾ ਥਾਣਾ ਸੁਲਨਤਾਨਪੁਰ ਲੋਧੀ ਦੇ ਇੰਚਾਰਜ ਮੌਕੇ ‘ਤੇ ਪੁੱਜੇ ਅਤੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ।

ਪਰਿਵਾਰ ਵਾਲਿਆਂ ‘ਤੇ ਸਵੇਰ ਤੋਂ ਮੁਸਬੀਤਾਂ ਦਾ ਪਹਾੜ ਟੁੱਟ ਗਿਆ ਹੈ । ਪੁਲਿਸ ਵੱਲੋਂ ਨੌਜਵਾਨ ਦੇ ਨਾ ਮਿਲਣ ਕਾਰਨ ਪ੍ਰਸ਼ਾਸਨ ਵੱਲੋਂ NRF ਦੀਆਂ ਟੀਮਾਂ ਨੂੰ ਬਠਿੰਡਾ ਤੋਂ ਬੁਲਾਇਆ ਗਿਆ ਹੈ। ਟੀਮਾਂ ਵੱਲੋਂ ਨੌਜਵਾਨ ਦੀ ਭਾਲ ਜਾਰੀ ਹੈ ਪਰ ਅਜੇ ਤਕ ਨੌਜਵਾਨ ਦਾ ਕੁਝ ਪਤਾ ਨਹੀਂ ਲੱਗ ਸਕਿਆ।