ਕਪੂਰਥਲਾ : 2 ਧਿਰਾਂ ਵਿਚਾਲੇ ਖੂਨੀ ਟਕਰਾਅ ਦੇ ਮਾਮਲੇ ‘ਚ 6 ਵਿਅਕਤੀਆਂ ਨੂੰ ਉਮਰ ਕੈਦ, 10 ਨੂੰ 10 ਸਾਲ ਦੀ ਕੈਦ

0
327

ਕਪੂਰਥਲਾ। ਪੰਜਾਬ ਦੀ ਐਡੀਸ਼ਨਲ ਸੈਸ਼ਨ ਅਦਾਲਤ ਵਿਚ ਵਿਚਾਰ ਅਧੀਨ 8 ਸਾਲ ਪੁਰਾਣੇ ਕਤਲ ਅਤੇ ਕੁੱਟਮਾਰ ਦੇ ਕੇਸ ਵਿਚ ਨਾਮਜ਼ਦ ਦੋਵਾਂ ਧਿਰਾਂ ਦੇ 19 ਮੁਲਜ਼ਮਾਂ ਵਿੱਚੋਂ ਸ਼ਨੀਵਾਰ ਨੂੰ ਅਦਾਲਤ ਨੇ 16 ਨੂੰ ਦੋਸ਼ੀ ਕਰਾਰ ਦਿੱਤਾ। ਇਨ੍ਹਾਂ ਵਿੱਚੋਂ 6 ਵਿਅਕਤੀਆਂ ਨੂੰ ਵਧੀਕ ਸੈਸ਼ਨ ਜੱਜ ਅਜਾਇਬ ਸਿੰਘ ਨੇ ਉਮਰ ਕੈਦ ਅਤੇ 10 ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ।

ਡਿਪਟੀ ਜ਼ਿਲ੍ਹਾ ਅਟਾਰਨੀ ਅਨਿਲ ਬੋਪਾਰਾਏ ਨੇ ਦੱਸਿਆ ਕਿ ਦੋਵਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਅਤੇ ਸਬੂਤਾਂ ਨੂੰ ਦੇਖਣ ਤੋਂ ਬਾਅਦ ਅਦਾਲਤ ਦਾ ਇਹ ਫੈਸਲਾ ਆਇਆ ਹੈ। ਇਸ ਮਾਮਲੇ ‘ਚ 3 ਦੋਸ਼ੀ ਗੈਰ-ਹਾਜ਼ਰ ਰਹੇ, ਜਿਸ ਕਾਰਨ ਉਨ੍ਹਾਂ ਨੂੰ ਸਜ਼ਾ ਨਹੀਂ ਸੁਣਾਈ ਜਾ ਸਕੀ। ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2014 ਵਿੱਚ ਕਪੂਰਥਲਾ ਦੇ ਪਿੰਡ ਢਪਈ ਵਿੱਚ ਦੋ ਗੁੱਟਾਂ ਵਿੱਚ ਖੂਨੀ ਝਗੜਾ ਹੋ ਗਿਆ ਸੀ। ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਸੀ। ਉਕਤ ਮਾਮਲੇ ‘ਚ ਥਾਣਾ ਸਦਰ ਦੀ ਪੁਲਸ ਨੇ ਦੋਵੇਂ ਧਿਰਾਂ ਦੇ 19 ਵਿਅਕਤੀਆਂ ਨੂੰ ਵੱਖ-ਵੱਖ ਧਾਰਾਵਾਂ ਤਹਿਤ ਨਾਮਜ਼ਦ ਕੀਤਾ ਸੀ। ਜਿਸ ਵਿਚ ਧਾਰਾ 302 ਤਹਿਤ 9 ਅਤੇ ਦੂਜੀ ਧਿਰ ਦੇ 10 ਮੁਲਜ਼ਮਾਂ ਨੂੰ ਧਾਰਾ 307 ਤਹਿਤ ਨਾਮਜ਼ਦ ਕੀਤਾ ਗਿਆ ਸੀ।