ਕਲਯੁੱਗੀ ਪਿਓ ਨੇ 5 ਮਹੀਨੇ ਦੀ ਧੀ ਨੂੰ ਫਰਸ਼ ‘ਤੇ ਪਟਕ ਪਟਕ ਕੇ ਮਾਰਿਆ

0
3680

ਤਰਨਤਾਰਨ (ਬਲਜੀਤ ਸਿੰਘ) | ਮੁਹੱਲਾ ਮੁਰਾਦਪੁਰਾ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਕਲਯੁਗੀ ਪਿਓ ਵੱਲੋਂ ਆਪਣੀ 5 ਮਹੀਨੇ ਦੀ ਬੱਚੀ ਨੂੰ ਜ਼ਮੀਨ ’ਤੇ ਪਟਕ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਮਾਸੂਮ ਬੱਚੀ ਦੀ ਪਛਾਣ ਸੋਰਬੀ ਵਜੋਂ ਹੋਈ ਹੈ, ਜਿਸ ਦੀ ਲਾਸ਼ ਨੂੰ ਪੁਲਿਸ ਨੇ ਆਪਣੇ ਕਬਜ਼ੇ ’ਚ ਲੈ ਲਿਆ।

ਇਸ ਮਾਮਲੇ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਮੁਲਜ਼ਮ ਪਿਤਾ ਅਬਦੁਲ ਨਾਥ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਸ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਇੰਸਪੈਕਟਰ ਉਪਕਾਰ ਸਿੰਘ ਨੇ ਦੱਸਿਆ ਕਿ ਮੁਰਾਦਪੁਰਾ ਨਿਵਾਸੀ ਮੁੱਖੋਂ ਆਪਣੀ 5 ਮਹੀਨੇ ਦੀ ਬੱਚੀ ਸੋਰਬੀ ਨਾਲ ਪੇਕੇ ਘਰ ਰਹਿ ਰਹੀ ਸੀ, ਜਿੱਥੇ ਉਸ ਦੇ ਪਤੀ ਨੇ ਸੋਰਭੀ ਨੂੰ ਜ਼ਮੀਨ ’ਤੇ ਜ਼ੋਰ ਨਾਲ ਪਟਕਦੇ ਹੋਏ ਉਸਦਾ ਕਤਲ ਕਰ ਦਿੱਤਾ।

ਵੇਖੋ ਵੀਡੀਓ