ਕਬੀਰ ਨਗਰ : 300 ਰੁਪਏ ਦੇ ਝਗੜੇ ‘ਚ ਛੋਟੇ ਭਰਾ ਨੇ ਵੱਡੇ ਨੂੰ ਚਾਕੂ ਮਾਰ ਕੇ ਕਤਲ ਕੀਤਾ

0
2774

ਜਲੰਧਰ | ਕੋਰੋਨਾ ਅਤੇ ਲੌਕਡਾਊਨ ਦੀਆਂ ਪਾਬੰਦੀਆਂ ਵਿੱਚ ਘਰੇਲੂ ਝਗੜੇ ਕਾਫੀ ਵੱਧਦੇ ਜਾ ਰਹੇ ਹਨ। ਕਬੀਰ ਨਗਰ ਇਲਾਕੇ ਵਿੱਚ 300 ਰੁਪਏ ਕਰਕੇ ਹੋਏ 2 ਭਰਾਵਾਂ ਦੇ ਝਗੜੇ ਵਿੱਚ ਇੱਕ ਦੀ ਜਾਨ ਚਲੀ ਗਈ।

ਪਿਤਾ ਗਿਰਜਾ ਰਾਮ ਸਹਿਗਲ ਨੇ ਦੱਸਿਆ ਕਿ ਰਾਤ ਨੂੰ ਦੋਵੇਂ ਮੁੰਡੇ ਪੰਕਜ ਅਤੇ ਰੋਹਿਤ ਘਰ ਵਿੱਚ ਹੀ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਦਿਹਾੜੀ ਨੂੰ ਲੈ ਕੇ ਲੜਾਈ ਹੋਈ ਜਿਸ ਤੋਂ ਬਾਅਦ ਹੱਥੋਪਾਈ ਹੋਣ ਲੱਗ ਪਈ। ਜਿੰਨੀ ਦੇਰ ਨੂੰ ਅਸੀਂ ਛਡਾਉਂਦੇ ਛੋਟੇ ਭਰਾ ਰੋਹਿਤ ਨੇ ਆਪਣੇ ਵੱਡੇ ਭਰਾ ਪੰਕਜ ਨੂੰ ਚਾਕੂ ਮਾਰ ਦਿੱਤਾ।

ਮਾਂ ਰਸ਼ਮੀ ਨੇ ਦੱਸਿਆ ਕਿ ਰੋਹਿਤ ਦਿਹਾੜੀ ਕਰਦਾ ਸੀ ਅਤੇ ਉਸ ਨੂੰ 300 ਰੁਪਏ ਮਿਲਦੇ ਸਨ। ਪੰਕਜ ਕੋਲ ਫਿਲਹਾਲ ਕੋਈ ਕੰਮ ਨਹੀਂ ਸੀ। ਝਗੜਾ ਇਹ ਹੁੰਦਾ ਸੀ ਕਿ ਰੋਹਿਤ ਕੰਮ ਕਰਦਾ ਸੀ ਅਤੇ ਪੰਕਜ ਉਸ ਪੈਸੇ ਵਿੱਚੋਂ ਹੀ ਸ਼ਰਾਬ ਪੀਂਦਾ ਸੀ। ਰਾਤ ਵੀ ਇਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ।

ਜਖਮੀ ਹਾਲਤ ਵਿੱਚ ਪੰਕਜ ਨੂੰ ਸਿਵਿਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਰੋਹਿਤ ਚਾਕੂ ਮਾਰਨ ਤੋਂ ਬਾਅਦ ਫਰਾਰ ਹੋ ਗਿਆ ਸੀ।

ਵੇਖੋ ਵੀਡੀਓ

ਏਡੀਸੀਪੀ ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਅਰੋਪੀ ਦੀ ਤਲਾਸ਼ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਉਸ ਨੂੰ ਫੜ ਲਿਆ ਜਾਵੇਗਾ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।