ਚੰਡੀਗੜ੍ਹ| ਪੰਜਾਬ .ਯੂਨੀਵਰਸਿਟੀ ਵਿਚ ਇਕ ਸਾਲ ਪਹਿਲਾਂ ਗੋਲ਼ੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕੀਤੇ ਕਬੱਡੀ ਖਿਡਾਰੀ ਵਿਚ ਅਹਿਮ ਖੁਲਾਸੇ ਸਾਹਮਣੇ ਆਏ ਹਨ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਉਸਨੇ ਅੱਜ ਇਸ ਮਾਮਲੇ ਵਿਚ ਆਖਰੀ ਦੋਸ਼ੀ ਸਾਹਿਲ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਨੇ ਇਸ ਕਤਲ ਨਾਲ ਜੁੜੇ ਅਹਿਮ ਖੁਲਾਸੇ ਕੀਤੇ ਹਨ।
ਸਾਹਿਲ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਦੀ ਵਿਦਿਆਰਥੀ ਜਥੇਬੰਦੀ ਸੋਪੂ ਦੇ ਪੋਸਟਰ ਉਤਾਰਨ ਕਰਕੇ ਸਾਰਾ ਵਿਵਾਦ ਹੋਇਆ ਸੀ। ਜਿਸ ਉਤੇ ਲਾਰੈਂਸ ਬਿਸ਼ਨੋਈ ਦੀ ਤਸਵੀਰ ਲੱਗੀ ਸੀ ਪੁਲਿਸ ਨੇ ਅੱਜ ਸਾਹਿਲ ਨੂੰ 2 ਪਿਸਤੌਲਾਂ ਤੇ ਗੱਡੀ ਸਣੇ ਕਾਬੂ ਕੀਤਾ ਹੈ। ਸਾਹਿਲ ਇਸ ਸਾਰੇ ਘਟਨਾਕ੍ਰਮ ਦਾ ਮਾਸਟਰ ਮਾਈਂਡ ਸੀ।
ਪੁਲਿਸ ਨੇ ਅੱਗੇ ਹੋਰ ਦੱਸਿਆ ਕਿ ਸਾਹਿਲ ਬਹੁਤ ਹੀ ਸੰਗੀਨ ਅਪਰਾਧੀ ਹੈ। ਇਹ ਅੱਜ ਵੀ ਪਟਿਆਲਾ ਵਿਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਜਾ ਰਿਹਾ ਸੀ। ਸਾਹਿਲ ਬਹੁਤ ਹੀ ਸ਼ਾਤਿਰ ਅਪਰਾਧੀ ਹੈ। ਪੁਲਿਸ ਹੁਣ ਸਾਹਿਲ ਨੂੰ ਰਿਮਾਂਡ ਉਤੇ ਲੈ ਕੇ ਹੋਰ ਵੀ ਪੁੱਛ-ਪੜਤਾਲ ਕਰੇਗੀ ਕਿ ਇਸਦੇ ਜੇਲ੍ਹ ਵਿਚਲੇ ਕਿਨ੍ਹਾਂ ਅਪਰਾਧੀਆਂ ਨਾਲ ਸਬੰਧ ਹਨ।