ਰਾਂਚੀ, 19 ਅਕਤੂਬਰ| ਹਰ ਦਿਨ ਬਹੁਤ ਸਾਰੇ ਮੁੱਦੇ ਉੱਭਰ ਕੇ ਸਾਹਮਣੇ ਆ ਰਹੇ ਹਨ, ਜਿਸ ਵਿਚ ਧੀਆਂ ਨਾਲ ਕੁੱਟਮਾਰ ਅੱਤਿਆਚਾਰ ਵਰਗੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ, ਜਿਸ ਵਿਚ ਕਈ ਮਾਪੇ ਬੇਵੱਸ ਹੋ ਜਾਂਦੇ ਹਨ ਤੇ ਕਈ ਧੀਆਂ ਫਿਰ ਆਪਣੀ ਜੀਵਨ ਲੀਲਾ ਖਤਮ ਕਰ ਦਿੰਦੀਆਂ ਹਨ ਤੇ ਕਈਆਂ ਨੂੰ ਉਨ੍ਹਾਂ ਦੇ ਸਹੁਰੇ ਪਰਿਵਾਰ ਵਾਲੇ ਮਾਰ ਦਿੰਦੇ ਹਨ। ਪਰ ਹਾਲ ਹੀ ਵਿਚ ਇੱਕ ਅਜਿਹੀ ਮਿਸਾਲ ਸਾਹਮਣੇ ਆਈ ਹੈ, ਜਿੱਥੇ ਪਿਓ ਦਾ ਧੀ ਪ੍ਰਤਿ ਪਿਆਰ ਦੇਖਣ ਨੂੰ ਮਿਲਿਆ ਹੈ।
ਅਸਲ ਵਿੱਚ ਇੱਕ ਧੀ ਨੂੰ ਉਸਦੇ ਸਹੁਰੇ ਵਾਲਿਆਂ ਵਲੋਂ ਤੰਗ ਤੇ ਪ੍ਰੇਸ਼ਾਨ ਕੀਤਾ ਜਾਂਦਾ ਸੀ। ਜਦੋਂ ਪਿਉ ਨੂੰ ਇਸ ਗੱਲ ਦਾ ਪਤਾ ਲਗਦਾ ਹੈ ਤਾਂ ਪਿਉ ਆਪਣੀ ਧੀ ਨੂੰ ਵਾਪਿਸ ਘਰ ਲੇ ਆਉਂਦਾ ਹੈ, ਪਰ ਹੈਰਾਨੀ ਦੀ ਗੱਲ ਓਦੋਂ ਹੋਈ ਜਦੋਂ ਧੀ ਨੂੰ ਘਰ ਬੈਂਡ ਵਾਜਿਆ ਨਾਲ ਲਿਆਂਦਾ ਗਿਆ।
ਗਲਬਾਤ ਕਰਦਿਆਂ ਕੁੜੀ ਦੇ ਪਿਤਾ ਨੇ ਕਿਹਾ ਕਿ ਅਸੀ ਸਾਰੇ ਆਪਣੀਆਂ ਧੀਆਂ ਦਾ ਵਿਆਹ ਬੜੇ ਚਾਅ ਨਾਲ ਕਰਦੇ ਹਾਂ, ਪਰ ਜਦੋਂ ਸਹੁਰਾ ਪਰਿਵਾਰ ਗਲਤ ਨਿਕਲੇ ਤਾਂ ਆਪਣੀ ਧੀ ਨੂੰ ਇੱਜ਼ਤ ਨਾਲ ਘਰ ਵਾਪਿਸ ਲੈ ਆਉਣਾ ਚਾਹੀਦਾ ਹੈ। ਧੀਆਂ ਅਨਮੋਲ ਹੁੰਦੀਆਂ ਹਨ।