ਜੱਜ ਦਾ MMS ਵਾਇਰਲ : ਹਾਈਕੋਰਟ ਨੇ ਐਡੀਸ਼ਨਲ ਸੈਸ਼ਨ ਜੱਜ ਤੇ ਸਟੈਨੋਗ੍ਰਾਫਰ ਨੂੰ ਨੌਕਰੀ ਤੋਂ ਕੀਤਾ ਬਰਖਾਸਤ, ਸਰਕਾਰ ਨੂੰ ਵੀਡੀਓ ਬਲੌਕ ਕਰਨ ਦੇ ਹੁਕਮ

0
2254

ਨਵੀਂ ਦਿੱਲੀ | ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਰਾਊਜ ਐਵੇਨਿਊ ਕੋਰਟ ਦੇ ਇਕ ਐਡੀਸ਼ਨਲ ਸੈਸ਼ਨ ਜੱਜ ਦਾ ਮਹਿਲਾ ਸਟੈਨੋਗ੍ਰਾਫਰ ਨਾਲ ਇਤਰਾਜ਼ਯੋਗ ਵੀਡੀਓ ਸਾਹਮਣੇ ਆਉਣ ਉੇਤੇ ਨਿਆਂਪਾਲਿਕਾ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਇਸ ਮਾਮਲੇ ਵਿਚ ਦਿੱਲੀ ਹਾਈਕੋਰਟ ਨੇ ਕਾਰਵਾਈ ਕਰਦੇ ਹੋਏ ਜੱਜ ਤੇ ਮਹਿਲਾ ਸਟੈਨੋਗ੍ਰਾਫਰ ਦੋਵਾਂ ਨੂੰ ਤਤਕਾਲ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ ਹੈ। ਨਾਲ ਹੀ ਸਰਕਾਰ ਨੂੰ ਸੋਸ਼ਲ ਮੀਡੀਆ ਤੋਂ ਇਸ ਵੀਡੀਓ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਕੋਰਟ ਵਿਚ ਜੱਜ ਤੇ ਸਟੈਨੋਗ੍ਰਾਫਰ ਵਿਚਾਲੇ ਇਸ ਤਰ੍ਹਾਂ ਦੀਆਂ ਹਰਕਤਾਂ ਦੀ ਚਰਚਾ ਤਾਂ ਪਹਿਲਾਂ ਹੀ ਚੱਲ ਰਹੀ ਸੀ। ਸ਼ੱਕ ਹੈ ਕਿ ਕੰਮ ਕਰਨ ਵਾਲੇ ਸਟਾਫ ਨੇ ਹੀ ਸੀਸੀਟੀਵੀ ਫੁਟੇਜ ਤੋਂ ਵੀਡੀਓ ਨੂੰ ਰਿਕਾਰਡ ਕਰ ਲਿਆ ਤੇ ਫਿਰ ਉਸਨੂੰ ਵਾਇਰਲ ਕਰ ਦਿੱਤਾ। ਵੀਡੀਓ ਵਾਇਰਲ ਹੋਣ ਦੇ ਬਾਅਦ ਹੀ ਵਕੀਲਾਂ ਨੇ ਜਾਂਚ ਦੀ ਮੰਗ ਕੀਤੀ ਸੀ। ਵੀਡੀਓ ਨੂੰ ਕਿਸੇ ਨੇ ਮੁੱਖ ਜੱਜ ਨੂੰ ਭੇਜਿਆ ਤੇ ਉਨ੍ਹਾਂ ਨੇ ਇਸਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਾਰਵਾਈ ਕੀਤੀ।

ਮਹਿਲਾ ਵਿਚ ਨਜ਼ਰ ਆ ਰਹੀ ਮਹਿਲਾ ਨੇ ਇਸ ਵੀਡੀਓ ਨੂੰ ਫੇਕ ਦੱਸਿਆ ਹੈ। ਮਹਿਲਾ ਨੇ ਵੀਡੀਓ ਨੂੰ ਵਾਇਰਲ ਹੋਣ ਤੋਂ ਰੋਕਣ ਦੀ ਪਟੀਸ਼ਨ ਵੀ ਦਾਖਲ ਕੀਤੀ ਹੈ। ਹਾਈਕੋਰਟ ਨੇ ਮਹਿਲਾ ਖਿਲ਼ਾਫ ਵੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਮਾਮਲੇ ਦੀ ਜਾਂਚ ਲਈ ਕਮੇਟੀ ਬਣਾਈ ਜਾ ਰਹੀ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਦੇ ਅਪਡੇਟਸ ਮੋਬਾਇਲ ‘ਤੇ ਮੰਗਵਾਉਣ ਲਈ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ। Whatsapp : Telegram )