ਪੱਤਰਕਾਰ ਰਿਸ਼ੀ ਚੰਦਰ ਦੀ ਬੇਟੀ ਦਿਪਾਂਸ਼ੀ ਨੇ ਨਵਾਂਸ਼ਹਿਰ ‘ਚੋਂ ਪ੍ਰਾਪਤ ਕੀਤਾ ਪਹਿਲਾ ਸਥਾਨ, MBA ਕਰਕੇ ਦੇਸ਼ ਦੀ ਅਰਥ ਵਿਵਸਥਾ ਨੂੰ ਉਚਾਈਆਂ ’ਤੇ ਲੈ ਕੇ ਜਾਣਾ ਚਾਹੁੰਦੀ ਹੈ

0
7679

ਨਵਾਂਸ਼ਹਿਰ | ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨ ਦਸਵੀਂ ਦੇ ਨਤੀਜਿਆਂ ਵਿਚ ਨਵਾਂਸ਼ਹਿਰ ਵਿਚ ਤਿੰਨ ਭੈਣਾਂ ਵਿਚੋਂ ਸਭ ਤੋਂ ਛੋਟੀ ਦਿਪਾਂਸ਼ੀ ਨੇ ਜਿਲ੍ਹੇ ਵਿਚੋਂ ਪਹਿਲਾ ਤੇ ਪੰਜਾਬ ਵਿਚੋਂ 8ਵਾਂ ਸਥਾਨ ਪ੍ਰਾਪਤ ਕੀਤਾ ਹੈ। ਡਾ. ਆਸਾ ਨੰਦ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਦਿਪਾਂਸ਼ੀ ਨੇ ਐਮਬੀਏ ਕਰਕੇ ਦੇਸ਼ ਦੀ ਅਰਥ ਵਿਵਸਥਾ ਨੂੰ ਉਚਾਈਆਂ ਤੇ ਲੈ ਕੇ ਜਾਣਾ ਚਾਹੁੰਦੀ ਹੈ।

ਦਿਪਾਂਸ਼ੀ ਪੱਤਰਕਾਰ ਰਿਸ਼ੀ ਚੰਦਰ ਦੀ ਸੱਭ ਤੋਂ ਛੋਟੀ ਬੇਟੀ ਹੈ।

ਦਿਪਾਂਸ਼ੀ ਨੇ ਦੱਸਿਆ ਕਿ ਉਸਨੇ ਪਲੱਸ 1 ਵਿਚ ਕਾਮਰਸ ਵਿਸ਼ੇ ਦੀ ਚੋਣ ਕੀਤੀ ਹੈ ਤੇ ਕਾਮਰਸ ਤੋਂ ਗ੍ਰੈਜੂਏਟ ਬਣਨ ਦੇ ਬਾਅਦ ਆਈਆਈਐਮ ਤੋਂ ਐਮਬੀਏ ਕਰਨਾ ਚਾਹੁੰਦੀ ਹੈ। ਦਿਪਾਂਸ਼ੀ ਨੇ ਦੱਸਿਆ ਕਿ ਉਹ ਪੜ੍ਹਾਈ ਤੋਂ ਇਲਾਵਾ ਸਕੂਲ ਦੀਆਂ ਹੋਰ ਕਲਚਰਲ ਸਰਗਰਮੀਆਂ ਵਿਚ ਵੀ ਭਾਗ ਲੈਂਦੀ ਹੈ। ਉਸਨੂੰ ਬੈਡਮਿੰਟਨ ਖੇਡਣਾ ਤੇ ਵਧੀਆ ਕਿਤਾਬਾਂ ਪੜ੍ਹਣ ਦਾ ਵੀ ਸ਼ੌਕ ਹੈ।

ਦਿਪਾਂਸ਼ੀ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਸਕੂਲ ਦੀ ਡਾਇਰੈਕਟਰ ਅਚਲਾ ਭੱਲਾ, ਪ੍ਰਿੰਸੀਪਲ ਅਮਿਤ ਸਭਰਵਾਲ ਤੇ ਮਿਹਨਤੀ ਸਟਾਫ ਸਿਰ ਬੰਨ੍ਹਿਆ ਹੈ। ਦਿਪਾਂਸ਼ੀ ਨੇ ਦੱਸਿਆ ਕਿ ਉਸਦੇ ਪਿਤਾ ਪੱਤਰਕਾਰ ਤੇ ਮਾਤਾ ਅਧਿਆਪਕਾ ਹਨ। ਦਿਪਾਂਸ਼ੀ ਨੇ ਦੱਸਿਆ ਕਿ ਉਸਦਾ ਮੁਕਾਬਲਾ ਕਿਸੇ ਹੋਰ ਨਾਲ ਨਹੀਂ ਸਗੋਂ ਆਪਣੀਆਂ ਭੈਣਾਂ ਨਾਲ ਹੈ।

ਦਿਪਾਂਸ਼ੀ ਨੇ ਦੱਸਿਆ ਕਿ ਉਸਦੇ ਘਰਦਿਆਂ ਦਾ ਸੁਪਨਾ ਸੀ ਕਿ ਉਹ ਉਸਦਾ ਨਾਂ ਮੈਰਿਟ ਲਿਸਟ ਵਿਚ ਦੇਖਣ, ਉਸਨੇ ਬਸ ਆਪਣੇ ਪਰਿਵਾਰ ਦਾ ਸੁਪਨਾ ਪੂਰਾ ਕੀਤਾ ਹੈ।