ਪੰਜਾਬ ਸਰਕਾਰ ਨੇ PSTCL ‘ਚ ਕੱਢੀਆਂ ਨੌਕਰੀਆਂ, ਨੌਜਵਾਨ ਇੰਝ ਕਰ ਸਕਦੇ ਅਪਲਾਈ

0
534

ਚੰਡੀਗੜ੍ਹ | ਪੰਜਾਬ ਦੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਡ (PSTCL) ਸਹਾਇਕ ਲਾਈਨਮੈਨ ਦੀਆਂ 350 ਅਸਾਮੀਆਂ ਦੀ ਭਰਤੀ ਕਰਨ ਜਾ ਰਿਹਾ ਹੈ। ਇਲੈਕਟ੍ਰੀਸ਼ੀਅਨ ਜਾਂ ਵਾਇਰਮੈਨ ਟ੍ਰੇਡ ਵਿੱਚ 10ਵੀਂ ਪਾਸ ਅਤੇ ਆਈਟੀਆਈ ਪਰੂਫ ਵਾਲੇ ਨੌਜਵਾਨ ਪੀਐਸਟੀਸੀਐਲ ਦੀ ਅਧਿਕਾਰਤ ਵੈਬਸਾਈਟ ‘ਤੇ ਇਸ ਪੋਸਟ ਲਈ ਆਨਲਾਈਨ ਅਰਜ਼ੀ ਦੇ ਸਕਦੇ ਹਨ।
ਪੀਐਸਟੀਸੀਐਲ ਦੀ ਵੈਬਸਾਈਟ www.pstcl.org/recruitindex.aspx ‘ਤੇ ਆਨਲਾਈਨ ਫਾਰਮ ਉਪਲਬਧ ਹਨ। ਪੂਰੀ ਜਾਣਕਾਰੀ ਇਸ ਵੈਬਸਾਈਟ ‘ਤੇ ਦਿੱਤੇ ਲਿੰਕ ਤੋਂ ਡਾਉਨਲੋਡ ਕਰਕੇ ਵੇਖੀ ਜਾ ਸਕਦੀ ਹੈ। ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੇਣ ਦੀ ਆਖ਼ਰੀ ਤਰੀਕ 31 ਦਸੰਬਰ ਹੈ।

ਪੀਐਸਟੀਸੀਐਲ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਵਿੱਚ ਸਹਾਇਕ ਲਾਈਨਮੈਨ ਦੀ ਭਰਤੀ ਲਈ ਨੌਜਵਾਨਾਂ ਕੋਲ 10ਵੀਂ ਪਾਸ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਇਲੈਕਟ੍ਰੀਸ਼ੀਅਨ ਜਾਂ ਵਾਇਰਮੈਨ ਟ੍ਰੇਡ ਵਿਚ ਆਈਟੀਆਈ ਸਰਟੀਫਿਕੇਟ ਹੋਣਾ ਚਾਹੀਦਾ ਹੈ। ਉਮੀਦਵਾਰਾਂ ਦੀ ਉਮਰ 1 ਜਨਵਰੀ 2020 ਤੋਂ ਗਿਣਾਈ ਜਾਏਗੀ। ਇਨ੍ਹਾਂ ਅਸਾਮੀਆਂ ਲਈ ਘੱਟੋ ਘੱਟ ਉਮਰ ਹੱਦ 18 ਸਾਲ ਅਤੇ ਵੱਧ ਤੋਂ ਵੱਧ 37 ਸਾਲ ਹੈ।

ਪੰਜਾਬ ਸਹਾਇਕ ਲਾਈਨਮੈਨ ਦੀ ਭਰਤੀ ਲਈ ਕੋਈ ਪ੍ਰੀਖਿਆ ਨਹੀਂ ਲਈ ਜਾਏਗੀ। ਇਸ ਤੋਂ ਇਲਾਵਾ ਕੋਈ ਇੰਟਰਵਿਊ ਨਹੀਂ ਹੋਏਗੀ। ਉਮੀਦਵਾਰਾਂ ਦੀ ਚੋਣ ਮੈਰਿਟ ਦੇ ਅਧਾਰ ‘ਤੇ ਕੀਤੀ ਜਾਵੇਗੀ। ਮੈਰਿਟ ਆਈਟੀਆਈ ਵਿੱਚ ਪ੍ਰਾਪਤ ਕੀਤੇ ਅੰਕ ਦੇ ਅਧਾਰ ‘ਤੇ ਕੀਤੀ ਜਾਵੇਗੀ। ਇਨ੍ਹਾਂ ਅਸਾਮੀਆਂ ‘ਤੇ ਬਿਨੈ ਕਰਨ ਤੋਂ ਪਹਿਲਾਂ ਆਨਲਾਈਨ ਰਜਿਸਟ੍ਰੇਸ਼ਨ ਲਾਜ਼ਮੀ ਹੋਵੇਗੀ।