ਜਗਰਾਓਂ ਪੁਲ ‘ਤੇ ਪੁਲਿਸ ‘ਤੇ ਕਰਾਸ ਫਾਇਰਿੰਗ ਕਰਨ ਵਾਲੇ ਜਿੰਦੀ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਦਿੱਤੀ ਸਫਾਈ : ਕਿਹਾ- ਮੈਂ ਪੁਲਸ ‘ਤੇ ਨਹੀਂ ਚਲਾਈ ਗੋਲੀ

0
293

ਲੁਧਿਆਣਾ | ਬੀਤੇ ਦਿਨੀਂ ਲੁਧਿਆਣਾ ਪੁਲਿਸ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਸੀ ਕਿ ਜਤਿੰਦਰ ਜਿੰਦੀ ਨਾਮ ਦਾ ਗੈਂਗਸਟਰ ਸੀ.ਆਈ.ਏ. ਪੁਲਿਸ ਤੇ ਕਰਾਸ ਫਾਇਰਿੰਗ ਕਰ ਕੇ ਫਰਾਰ ਹੋ ਗਿਆ ਸੀ, ਜਿਸ ਦੀ ਪੁਸ਼ਟੀ ਲੁਧਿਆਣਾ ਪੁਲਿਸ ਕਮਿਸ਼ਨਰ ਕੋਸਤੁਭ ਸ਼ਰਮਾ ਨੇ ਖੁਦ ਮੀਡੀਆ ਸਾਹਮਣੇ ਕੀਤੀ ਸੀ ਪਰ ਹੁਣ ਇਸ ਕੇਸ ਵਿੱਚ ਨਵਾਂ ਮੋੜ ਆ ਗਿਆ ਹੈ। ਦੱਸ ਦੇਈਏ ਕਿ ਜਤਿੰਦਰ ਜਿੰਦੀ ਜਿਸ ਨੂੰ ਪੁਲਿਸ ਗੈਂਗਸਟਰ ਦੱਸ ਰਹੀ ਹੈ, ਨੇ ਇੱਕ ਵੀਡੀਓ ਪੋਸਟ ਫੇਸਬੁੱਕ ‘ਤੇ ਸਾਂਝੀ ਕੀਤੀ ਹੈ, ਜਿਸ ਵਿੱਚ ਉਸ ਨੇ ਮੀਡੀਆ ਅਤੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਉਸ ਨੇ ਪੁਲਿਸ ‘ਤੇ ਗੋਲੀ ਨਹੀਂ ਚਲਾਈ, ਉਸ ਨੇ ਆਪਣੀ ਸਫਾਈ ਵਿੱਚ ਕਿਹਾ ਕਿ ਅਸੀਂ ਜਦੋਂ ਜਗਰਾਓਂ ਪੁਲ ਲੁਧਿਆਣਾ ਤੋਂ ਜਲੰਧਰ ਬਾਈ ਪਾਸ ਵੱਲ ਜਾ ਰਹੇ ਸੀ ਤਾਂ ਪੈਟਰੋਲ ਪੰਪ ਦੇ ਕੋਲ ਪੁਲਿਸ ਨੇ ਉਨ੍ਹਾਂ ਦੀ ਗੱਡੀ ਦੇ ਮੂਹਰੇ ਗੱਡੀ ਲਾ ਕੇ ਮੇਰੇ ‘ਤੇ ਪਿਸਤੌਲ ਤਾਣ ਕੇ ਮੈਨੂੰ ਬਾਹਰ ਆਉਣ ਲਈ ਕਿਹਾ ਤਾਂ ਮੈਂ ਡਰ ਗਿਆ ਕਿਉਂਕਿ ਪੁਲਿਸ ਬਿਨਾਂ ਵਰਦੀ ਤੋਂ ਸੀ। ਜਿੰਦੀ ਨੇ ਕਿਹਾ ਕਿ ਮੈਂ ਸੋਚਿਆ ਕਿ ਕੋਈ ਗੈਂਗਸਟਰ ਹੈ ਤਾਂ ਉਸ ਨੇ ਡਰਦਿਆਂ ਨੇ ਗੱਡੀ ਭਜਾ ਲਈ। ਪੁਲਿਸ ਕਮਿਸ਼ਨਰ ਲੁਧਿਆਣਾ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਜਿੰਦੀ ਗੈਂਗਸਟਰ ਪੁਲਿਸ ‘ਤੇ ਫ਼ਾਇਰਿੰਗ ਕਰ ਕੇ ਫਰਾਰ ਹੋ ਗਿਆ, ਜਿੰਦੀ ਨੇ ਮੀਡੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਮੌਕੇ ‘ਤੇ ਜਾ ਕੇ ਇਲਾਕੇ ਦੀ ਸੀਸੀਟੀਵੀ ਫੁਟੇਜ ਚੈਕ ਕੀਤੀ ਜਾਵੇ ਬਿਨ੍ਹਾਂ ਵਜ੍ਹਾ ਮੈਨੂੰ ਬਦਨਾਮ ਨਾ ਕੀਤਾ ਜਾਵੇ।