ਨਵੀਂ ਦਿੱਲੀ : ਜੇਈਈ-ਮੇਨ ਦੀ ਪ੍ਰੀਖਿਆ ਦੇ ਨਤੀਜਿਆ ਦਾ ਐਲਾਨ ਹੋ ਗਿਆ ਹੈ। ਇਸ ਵਾਰ 24 ਵਿਦਿਆਰਥੀਆਂ ਨੇ 100 ਫੀਸਦੀ ਨੰਬਰ ਹਾਸਲ ਕੀਤੇ ਹਨ। ਨਤੀਜੇ ਵੇਖਣ ਲਈ ntaresults.nic.in ਅਤੇ jeemain.nta.nic.in ‘ਤੇ ਲੌਗ ਇਨ ਕੀਤਾ ਜਾ ਸਕਦਾ ਹੈ।
ਤੇਲੰਗਾਨਾ ਦੇ ਅੱਠ ਵਿਦਿਆਰਥੀਆਂ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਇਸ ਤੋਂ ਇਲਾਵਾ ਦਿੱਲੀ ਵਿਚ ਪੰਜ, ਰਾਜਸਥਾਨ ਵਿਚ ਚਾਰ, ਆਂਧਰਾ ਪ੍ਰਦੇਸ਼ ਵਿਚ ਤਿੰਨ, ਹਰਿਆਣਾ ਵਿਚ ਦੋ ਅਤੇ ਗੁਜਰਾਤ ਅਤੇ ਮਹਾਰਾਸ਼ਟਰ ਵਿਚ ਇੱਕ-ਇੱਕ ਨੇ 100 ਫੀਸਦੀ ਅੰਕ ਲਏ ਹਨ।
ਇਸ ਵਾਰ ਜੇਈਈ ਮੁੱਖ ਪ੍ਰੀਖਿਆ ਸਾਰੇ ਵਿਰੋਧ ਪ੍ਰਦਰਸ਼ਨਾਂ ਅਤੇ ਮੁਸੀਬਤਾਂ ਤੋਂ ਬਾਅਦ ਸਤੰਬਰ ਦੀ 1 ਤਰੀਕ ਤੋਂ ਸ਼ੁਰੂ ਹੋਈ ਅਤੇ 6 ਤੱਕ ਚੱਲੀ। 8,58,273 ਉਮੀਦਵਾਰਾਂ ਨੇ ਜੇਈਈ ਮੁੱਖ ਪ੍ਰੀਖਿਆ 2020 ਵਿਚ ਰਜਿਸਟਰਡ ਕੀਤਾ ਸੀ। ਲਗਭਗ 74 ਪ੍ਰਤੀਸ਼ਤ ਨੇ ਪ੍ਰੀਖਿਆ ਦਿੱਤੀ। ਪ੍ਰੀਖਿਆ ਦੋ ਸ਼ਿਫਟਾਂ ਵਿਚ ਲਈ ਗਈ ਸੀ।
ਜੇਈਈ ਮੇਨ ਦੀ ਪ੍ਰੀਖਿਆ ਇੱਕ ਅਤੇ ਦੋ ਦੇ ਨਤੀਜਿਆਂ ਦੇ ਅਧਾਰ ‘ਤੇ ਟੌਪ ਦੇ 2.45 ਲੱਖ ਵਿਦਿਆਰਥੀ ਜੇਈਈ-ਐਡਵਾਂਸਡ ਪ੍ਰੀਖਿਆ ਵਿਚ ਬੈਠ ਸਕਣਗੇ। ਜੇਈਈ ਐਡਵਾਂਸਡ ਪ੍ਰੀਖਿਆ 27 ਸਤੰਬਰ ਨੂੰ ਹੋਣੀ ਹੈ ਅਤੇ ਇਸ ਵਿਚ ਪਾਸ ਹੋਣ ਵਾਲੇ ਵਿਦਿਆਰਥੀ ਆਈਆਈਟੀ ਵਿਚ ਦਾਖਲਾ ਲੈਣਗੇ।
ਇੰਝ ਵੇਖੋ ਨਤੀਜਾ
ਜੇਈਈ ਮੇਨ ਦਾ ਨਤੀਜਾ ਵੇਖਣ ਲਈ ਪਹਿਲਾਂ ਅਧਿਕਾਰਤ ਵੈਬਸਾਈਟ ਯਾਨੀ ਕਿ ntaresults.nic.in ‘ਤੇ ਜਾਓ।
ਇੱਥੇ ਹੋਮਪੇਜ ‘ਤੇ ਦਿੱਤੇ ਲਿੰਕ ‘ਤੇ ਕਲਿੱਕ ਕਰੋ ਜਿਸ ‘ਤੇ ਲਿਖਿਆ ਹੋਵੇ View result/Score card.
ਹੁਣ ਆਪਣੇ ਵੇਰਵੇ ਇੱਥੇ ਰੱਖੋ ਜੋ ਜੇਈਈ ਮੇਨ ਐਪਲੀਕੇਸ਼ਨ 2020 ਵਿਚ ਦਿੱਤਾ ਜਾਵੇਗਾ ਜਿਵੇਂ ਜਨਮ ਤਰੀਕ, ਰੋਲ ਨੰਬਰ ਆਦਿ।
ਇਸ ਤੋਂ ਬਾਅਦ ਨਤੀਜੇ ਤੁਹਾਡੀ ਕੰਪਿਊਟਰ ਸਕ੍ਰੀਨ ‘ਤੇ ਨਜ਼ਰ ਆਵੇਗਾ।