ਮੋਗਾ ਦੀ ਜਸਪ੍ਰੀਤ ਨੇ ਕੈਨੇਡਾ ‘ਚ ਕੀਤਾ ਸੁਸਾਈਡ, ਸਹੁਰਿਆਂ ਵਲੋਂ ਬਣਾਇਆ ਜਾ ਰਿਹਾ ਸੀ ਦਬਾਅ

0
774

ਮੋਗਾ | ਮੋਗਾ ਦੇ ਪਿੰਡ ਖਾਈ ਦੀ ਵਸਨੀਕ ਜਸਪ੍ਰੀਤ ਕੌਰ ਨੇ ਕੈਨੇਡਾ ਵਿੱਚ ਆਪਣੇ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਸਪ੍ਰੀਤ ਕੌਰ ਕਰੀਬ 3 ਸਾਲ ਪਹਿਲਾਂ ਆਪਣਾ ਭਵਿੱਖ ਸੁਧਾਰਨ ਲਈ ਕੈਨੇਡਾ ਗਈ ਸੀ। ਪਰ ਪਰੇਸ਼ਾਨੀ ਦੇ ਚੱਲਦਿਆਂ ਉਸਨੇ ਖੁਦਕੁਸ਼ੀ ਕਰ ਲਈ ਹੈ। ਦੱਸ ਦੇਈਏ ਕਿ ਜਸਪ੍ਰੀਤ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ।

ਜਸਪ੍ਰੀਤ ਪਿੰਡ ਸੋਹੀਆਂ ਵਾਸੀ ਆਪਣੇ ਪਤੀ ਗੁਰਮੀਤ ਸਿੰਘ ਨੂੰ ਕੈਨੇਡਾ ਬੁਲਾਉਣ ਲਈ 3 ਵਾਰ ਸਪਾਂਸਰ ਭੇਜਿਆ ਪਰ ਗੁਰਮੀਤ ਸਿੰਘ ਨੂੰ ਵੀਜਾ ਨਹੀਂ ਮਿਲ ਸਕਿਆ।

ਗੁਰਮੀਤ ਸਿੰਘ ਨੂੰ ਵੀਜਾ ਨਾ ਮਿਲਣ ਕਾਰਨ ਉਸ ਦੇ ਪਰਿਵਾਰਕ ਮੈਂਬਰ ਲਗਾਤਾਰ ਜਸਪ੍ਰੀਤ ਕੌਰ ‘ਤੇ ਦਬਾਅ ਬਣਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਸੇ ਤੋਂ ਤੰਗ ਹੋ ਕੇ ਜਸਪ੍ਰੀਤ ਨੇ ਖੁਦਕੁਸ਼ੀ ਕਰ ਲਈ।