ਕਪੂਰਥਲਾ | 14 ਸਾਲ ਦੇ ਜਸਕੀਰਤ ਸਿੰਘ ਜੱਸੀ ਦੇ ਕਾਤਲਾਂ ਨੂੰ ਅਦਾਲਤ ਨੇ ਸਜਾ ਸੁਣਾ ਦਿੱਤੀ ਹੈ। ਅਦਾਲਤ ਨੇ ਦੋਸ਼ੀਆਂ ਨੂੰ ਮਰਨ ਤੱਕ ਜੇਲ੍ਹ ਵਿਚ ਰਹਿਣ ਦੀ ਸਜਾ ਦਿੱਤੀ ਹੈ। ਜਦੋਂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਦੋਸ਼ੀ ਜੱਜ ਨੂੰ ਕਹਿਣ ਲੱਗੇ, ਸਾਨੂੰ ਕਿੰਨਾ ਚਿਰ ਜੇਲ੍ਹ ਵਿਚ ਰਹਿਣਾ ਪਵੇਗਾ। ਜੱਜ ਨੇ ਕਿਹਾ ਮਰ ਜਾਣ ਤੱਕ।
ਤੁਹਾਨੂੰ ਦੱਸ ਦਈਏ ਕਿ 2016 ਦੀ 11 ਅਪ੍ਰੈਲ ਨੂੰ ਰੋਜ ਐਵੀਨਿਊ ਵਾਸੀ ਨਰਿੰਦਰਜੀਤ ਸਿੰਘ ਦਾ ਬੇਟਾ ਜਸਕੀਰਤ ਸਿੰਘ ਜੱਸੀ ਟਿਊਸ਼ਨ ਗਿਆ ਵਾਪਸ ਨਹੀਂ ਸੀ ਆਇਆ। ਇਸ ਤੋਂ ਬਾਅਦ ਜੱਸੀ ਦੇ ਪਿਤਾ ਨੂੰ 30 ਲੱਖ ਫਿਰੌਤੀ ਲਈ ਫੋਨ ਵੀ ਆਇਆ। ਫਰੌਤੀ ਲਈ ਨਰਿੰਦਰਜੀਤ ਨੇ ਹਾਂ ਵੀ ਕਰ ਦਿੱਤੀ ਸੀ। ਪਰ ਦੋ ਦਿਨ 13 ਅਪ੍ਰੈਲ ਨੂੰ ਤਰਨ ਤਾਰਨ ਦੇ ਨੇੜੇ ਸੜਕ ਕਿਨਾਰੇ ਨਹਿਰ ‘ਚੋਂ ਲਾਸ਼ ਮਿਲੀ ਸੀ।