ਜੰਮੂ-ਕਸ਼ਮੀਰ : ਡੋਗਰਾ ਨਾਲੇ ‘ਚ ਆਏ ਹੜ੍ਹ ‘ਚ ਭਾਰਤੀ ਫੌਜ ਦਾ ਨਾਇਬ ਸੂਬੇਦਾਰ ਤੇ ਇਕ ਜਵਾਨ ਰੁੜ੍ਹਿਆ

0
1155

ਜੰਮੂ : ਜੰਮੂ-ਕਸ਼ਮੀਰ ਦੇ ਪੁੰਛ ਇਲਾਕੇ ‘ਚ ਗਸ਼ਤ ਦੌਰਾਨ ਨਦੀ ਪਾਰ ਕਰਦੇ ਸਮੇਂ ਭਾਰਤੀ ਫੌਜ ਦਾ ਨਾਇਬ ਸੂਬੇਦਾਰ ਕੁਲਦੀਪ ਸਿੰਘ ਰੁੜ ਗਿਆ। ਜੰਮੂ ‘ਚ ਰੱਖਿਆ ਵਿਭਾਗ ਦੇ ਪੀਆਰਓ ਮੁਤਾਬਕ ਪੁੰਛ ‘ਚ ਪੋਸ਼ਾਨਾ ਨਦੀ ‘ਚ ਫੌਜ ਦੇ ਦੋ ਜਵਾਨ ਰੁੜ੍ਹ ਗਏ ਹਨ। ਭਾਰਤੀ ਫੌਜ ਦੇ ਦੋ ਜਵਾਨਾਂ ਨੂੰ ਲੱਭਣ ਲਈ ਬਚਾਅ ਕਾਰਜ ਜਾਰੀ ਹਨ। ਇਸ ਮੰਦਭਾਗੀ ਘਟਨਾ ਵਿਚ ਪੁੰਛ ਜ਼ਿਲ੍ਹੇ ਵਿਚ ਪੋਸ਼ਣਾ ਨਦੀ ਵਿੱਚ ਭਾਰਤੀ ਫੌਜ ਦੇ ਦੋਵੇਂ ਜਵਾਨਾਂ ਦੇ ਡੁੱਬਣ ਦਾ ਖਦਸ਼ਾ ਹੈ।

ਅਧਿਕਾਰੀਆਂ ਮੁਤਾਬਕ ਦੋਵੇਂ ਜਵਾਨ ਸੂਰਨਕੋਟ ਇਲਾਕੇ ਦੇ ਪੋਸ਼ਾਨਾ ਵਿਖੇ ਡੋਗਰਾ ਨਾਲੇ ਨੂੰ ਪਾਰ ਕਰ ਰਹੇ ਸਨ, ਇਸੇ ਦੌਰਾਨ ਉਹ ਭਾਰੀ ਮੀਂਹ ਕਾਰਨ ਆਏ ਹੜ੍ਹ ਵਿਚ ਵਹਿ ਗਏ। ਫੌਜ, ਪੁਲਿਸ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਦੁਆਰਾ ਜਵਾਨਾਂ ਨੂੰ ਲੱਭਣ ਲਈ ਸਾਂਝੇ ਯਤਨ ਜਾਰੀ ਹਨ।

ਹਾਲਾਂਕਿ ਦੋਵਾਂ ਜਵਾਨਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ ਹੈ। ਪੁਲਿਸ ਨੇ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਦੇ ਲੋਕਾਂ ਨੂੰ ਵੀਰਵਾਰ ਰਾਤ ਤੋਂ ਹੋ ਰਹੀ ਲਗਾਤਾਰ ਬਾਰਿਸ਼ ਤੋਂ ਬਾਅਦ ਸਾਰੇ ਨਦੀਆਂ ਅਤੇ ਨਾਲਿਆਂ ਤੋਂ ਦੂਰ ਰਹਿਣ ਦੀ ਸਲਾਹ ਦਿਤੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ