ਜਲੰਧਰ ਦੇ ਨੌਜਵਾਨ ਉਦਯੋਗਪਤੀ ਦੀ ਸੜਕ ਹਾਦਸੇ ‘ਚ ਮੌਤ, ਸਰੀਰ ਨਾਲੋਂ ਵੱਖ ਹੋਈ ਬਾਂਹ

0
1515

ਜਲੰਧਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਲੰਧਰ ਦੇ ਨੌਜਵਾਨ ਉਦਯੋਗਪਤੀ ਅਭਿਜੀਤ ਸਿੰਘ ਭਾਰਜ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਰੰਧਾਵਾ ਮਸੰਦਾਂ ‘ਚ ਸਥਿਤ ਐਕਟਿਵ ਟੂਲ ਦੇ ਮਾਲਕ ਨਰਿੰਦਰ ਸਿੰਘ ਭਾਰਜ ਦੇ ਭਤੀਜੇ ਤੇ ਗੁਰਨਾਮ ਸਿੰਘ ਦੇ ਪੁੱਤਰ ਨੌਜਵਾਨ ਉਦਯੋਗਪਤੀ ਅਭਿਜੀਤ ਸਿੰਘ ਭਾਰਜ (24) ਦਾ ਬੀਤੀ ਰਾਤ ਚੰਡੀਗੜ੍ਹ ਹਾਈਵੇ ‘ਤੇ ਹਾਦਸਾ ਵਾਪਰਨ ਨਾਲ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਬੀਤੀ ਸ਼ਾਮ ਨੌਜਵਾਨ ਉਦਯੋਗਪਤੀ ਅਭਿਜੀਤ ਸਿੰਘ ਆਪਣੇ ਬੀਐਮਡਬਲਿਊ ਮੋਟਰਸਾਈਕਲ ’ਤੇ ਸਵਾਰੀ ਲਈ ਗਿਆ ਸੀ ਤਾਂ ਹਾਈਵੇ ‘ਤੇ ਹੀ ਬੇਕਾਬੂ ਹੋ ਕੇ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਅਭਿਜੀਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਦੀ ਇਕ ਬਾਂਹ ਸਰੀਰ ਨਾਲੋਂ ਅਲੱਗ ਹੋ ਗਈ ਤੇ ਉਸ ਦੀ ਰੀੜ੍ਹ ਦੀ ਹੱਡੀ ਟੁੱਟ ਗਈ। ਉਸ ਨੂੰ ਇਲਾਜ ਲਈ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਲਿਆਂਦਾ ਗਿਆ ਜਿਥੇ ਡਾਕਟਰ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ