ਜਲੰਧਰ ਦਾ ਰਾਏਯਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ 3 ਜੂਨ ਤੋਂ ਖੁੱਲ੍ਹੇਗਾ

0
479

ਜਲੰਧਰ . ਲੰਮੇ ਸਮੇਂ ਤੋਂ ਜਾਰੀ ਲੌਕਡਾਊਨ ਤੋਂ ਬਾਅਦ 3 ਜੂਨ ਨੂੰ ਪੂਰੀ ਸੁਰੱਖਿਆ ਦੇ ਨਾਲ ਰਾਏਯਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਖੁੱਲ੍ਹ ਜਾਵੇਗਾ। ਜਿਲ੍ਹਾ ਬੈਡਮਿਟਨ ਜਲੰਧਰ ਦੀ ਕਮੇਟੀ ਦੇ ਚੇਅਰਮੈਨ ਵਿਸ਼ੇਵ ਸਾਰਰੰਗ ਏਡੀਸੀ ਦੀ ਬੈਠਕ ਵਿਚ ਲਿਆ ਗਿਆ।

ਰਾਸ਼ਟਰੀ ਬੈਡਮਿਟਨ ਖਿਡਾਰੀ ਰਿਤਿਨ ਖੰਨਾ ਨੇ ਦੱਸਿਆ ਕਿ ਬੈਠਕ ਵਿਚ ਖਿਡਾਰੀਆਂ ਨੂ ਕੋਰੋਨਾ ਦੇ ਪ੍ਰਭਾਵ ਤੋਂ ਬਚਾਉਣ ਲਈ ਰਣਨੀਤੀ ਬਣਾਈ ਗਈ ਹੈ। ਰਾਏਯਾਦਾ ਹੰਸਰਾਜ ਸਟੇਡੀਅਮ ਪ੍ਰਦੇਸ਼ ਦਾ ਪਹਿਲਾ ਸਟੇਡੀਅਮ ਹੈ ਜਿਸਨੂੰ ਸਰਕਾਰ ਦੀਆਂ ਗਾਈਡਲਾਈਨਜ਼ ਅਨੁਸਾਰ 3 ਜੂਨ ਨੂੰ ਖੋਲ੍ਹਿਆ ਜਾਵੇਗਾ। ਇਸ ਦੌਰਾਨ ਇਕ ਗਰੁੱਪ ਵਿਚ 6 ਤੋਂ 8 ਖਿਡਾਰੀ ਹੋ ਸਕਦੇ ਹਨ। ਹਰੇਕ ਗਰੁੱਪ ਨੂੰ 1-1 ਘੰਟੇ ਦਾ ਸਮਾਂ ਦਿੱਤਾ ਜਾਵੇਗਾ।

ਪ੍ਰੈਕਟਿਸ ਦਾ ਸਮਾਂ

ਨਾਬਾਲਿਗ ਖਿਡਾਰੀ ਦਾ ਸਮਾਂ

ਸਵੇਰੇ 10 : 30 ਤੋਂ 12 : 30 ਤੇ ਦੁਪਹਿਰ 2 : 30 ਤੋਂ 4 : 30 ਤੱਕ

ਬਾਲਗ ਖਿਡਾਰੀ ਦਾ ਸਮਾਂ

ਸਵੇਰੇ 7 ਤੋਂ 10 ਵਜੇ ਤੇ ਦੁਪਹਿਰ 4. 45 ਤੋਂ 6.45 ਤੱਕ

(Note : ਜਲੰਧਰ ਦੀਆਂ ਖਬਰ ਵਟਸਐਪ ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ www.fb.com/jalandharbulletin ਪੇਜ ਲਾਇਕ ਕਰੋ ਅਤੇ ਫੇਸਬੁਕ ਗਰੁੱਪ  ਨਾਲ ਜੁੜੋ)