ਜਲੰਧਰ ਦੀ ਮੋਬਾਈਲ ਮਾਰਕੀਟ 4 ਦਿਨਾਂ ਲਈ ਬੰਦ: ਘੁੰਮਣ ਫਿਰਨ ਨਿਕਲੇ ਦੁਕਾਨਦਾਰ, ਕਹਿੰਦੇ – ਸਾਰੀ ਉਮਰ ਕੰਮ ਈ ਥੋੜ੍ਹੀ ਕਰੀ ਜਾਣਾ

0
120

ਜਲੰਧਰ| ਜੇਕਰ ਤੁਸੀਂ ਵੀ ਜਲੰਧਰ ਸ਼ਹਿਰ ਦੇ ਪੌਸ਼ ਖੇਤਰ ਮਾਡਲ ਟਾਊਨ ਦੇ ਮੋਬਾਈਲ ਬਾਜ਼ਾਰ ਤੋਂ ਖਰੀਦਦਾਰੀ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਅੱਜ ਤੋਂ ਚਾਰ ਦਿਨ ਲਈ ਮਾਡਲ ਟਾਊਨ ਦਾ ਮੋਬਾਈਲ ਬਾਜ਼ਾਰ ਬੰਦ ਰਹੇਗਾ। ਸਾਰੇ ਮੋਬਾਈਲ ਫੋਨ ਵੇਚਣ ਵਾਲੇ ਆਪਣੇ ਪਰਿਵਾਰਾਂ ਨਾਲ ਹਿਮਾਚਲ, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਦੇ ਠੰਢੇ ਇਲਾਕਿਆਂ ਵਿੱਚ ਘੁੰਮਣ ਫਿਰਨ ਨਿਕਲ ਗਏ ਹਨ।

ਮਾਡਲ ਟਾਊਨ ਦੀ ਮੋਬਾਈਲ ਮਾਰਕੀਟ ਦੇ ਪ੍ਰਧਾਨ ਰਾਜੀਵ ਦੁੱਗਲ ਨੇ ਕਿਹਾ ਕਿ ਸਾਲ ਵਿੱਚ ਕੁਝ ਦਿਨ ਪਰਿਵਾਰ ਨੂੰ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਰੀ ਉਮਰ ਕੰਮ ਹੀ ਕਰਨਾ, ਥੋੜ੍ਹਾ ਘੁੰਮਣਾ ਵੀ ਜ਼ਰੂਰੀ ਆ। ਇਸ ਲਈ ਉਨ੍ਹਾਂ ਦੀ ਐਸੋਸੀਏਸ਼ਨ ਨੇ ਫੈਸਲਾ ਕੀਤਾ ਹੈ ਕਿ 22 ਜੂਨ ਤੋਂ 25 ਜੂਨ ਤੱਕ 4 ਦਿਨ ਮਾਡਲ ਟਾਊਨ ਦੀ ਮੋਬਾਈਲ ਮਾਰਕੀਟ ਪੂਰੀ ਤਰ੍ਹਾਂ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ ਇਹ ਫੈਸਲਾ ਹਾਲ ਹੀ ਵਿੱਚ ਦੁਕਾਨਦਾਰਾਂ ਦੀ ਹੋਈ ਮੀਟਿੰਗ ਵਿੱਚ ਲਿਆ ਗਿਆ ਹੈ।

ਮਾਡਲ ਟਾਊਨ ਮੋਬਾਈਲ ਮਾਰਕੀਟ ਦੇ ਚੇਅਰਮੈਨ ਮੋਨੂੰ ਮਹਿਤਾ ਨੇ ਦੱਸਿਆ ਕਿ ਸਾਰੇ ਦੁਕਾਨਦਾਰ ਆਪਣੇ ਪਰਿਵਾਰ ਸਮੇਤ ਵੱਖ-ਵੱਖ ਥਾਵਾਂ ‘ਤੇ ਜਾ ਕੇ ਚੰਗਾ ਪਰਿਵਾਰਕ ਸਮਾਂ ਬਤੀਤ ਕਰ ਰਹੇ ਹਨ |