ਜਲੰਧਰ | ਕੋਰੋਨਾ ਦੌਰਾਨ ਲਾਸ਼ਾਂ ਦੀ ਅਦਲਾ-ਬਦਲੀ ਦੀਆਂ ਬਹੁਤ ਸਾਰੀਆਂ ਖਬਰਾਂ ਸਾਹਮਣੇ ਆਈਆਂ ਹਨ। ਹੁਣ ਜਲੰਧਰ-ਪਠਾਨਕੋਟ ਨੇੜੇ ਪੈਂਦੇ ਇਕ ਪ੍ਰਾਈਵੇਟ ਹਸਪਤਾਲ (ਸ਼੍ਰੀਮੰਨ) ਵਿਚ ਕੋਰੋਨਾ ਦੀਆਂ ਲਾਸ਼ਾਂ ਦੀ ਅਦਲਾ-ਬਦਲੀ ਹੋਈ ਹੈ। ਹਸਪਤਾਲ ਵਿਚ ਦੋ ਕੋਰੋਨਾ ਮਰੀਜ਼ ਦਾ ਇਲਾਜ ਚੱਲ ਰਿਹਾ ਸੀ। ਇਕ ਮਰੀਜ਼ ਜਲੰਧਰ ਦੇ ਮਾਡਲ ਹਾਊਸ ਦਾ ਰਹਿਣ ਵਾਲਾ ਸੀ ਤੇ ਇਕ ਫਗਵਾੜਾ ਦਾ ਸੀ।
ਦੋਵੇਂ ਮਰੀਜਾਂ ਜਸਪਾਲ ਤੇ ਤਰਸੇਮ ਦੀ ਮੌਤ ਤੋਂ ਬਾਅਦ ਉਹਨਾਂ ਦੀ ਲਾਸ਼ ਦੀ ਅਦਲ-ਬਦਲ ਹੋਈ। ਜਸਪਾਲ ਸਿੰਘ ਫਗਵਾੜਾ ਦਾ ਰਹਿਣ ਵਾਲਾ ਸੀ ਤੇ ਤਰਸੇਮ ਜਲੰਧਰ ਦੇ ਮਾਡਲ ਹਾਊਸ ਦਾ ਸੀ।
ਹਸਪਤਾਲ ਪ੍ਰਸਾਸ਼ਨ ਦੀ ਨਲਾਇਕੀ ਨਾਲ ਤਰਸੇਮ ਦੀ ਲਾਸ਼ ਫਗਵਾੜੇ ਭੇਜ ਦਿੱਤੀ ਤੇ ਜਸਪਾਲ ਦੇ ਪਰਿਵਾਰਕ ਮੈਂਬਰਾਂ ਨੇ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ। ਜਦੋਂ ਤਰਸੇਮ ਦੀ ਪਤਨੀ ਨੇ ਕਿਹਾ ਕਿ ਮੈਂ ਆਪਣੇ ਪਤੀ ਦਾ ਮੂੰਹ ਦੇਖਣਾ ਹੈ ਤਾਂ ਉਹ ਆਪਣੇ ਪਤੀ ਦਾ ਮੂੰਹ ਦੇਖ ਕੇ ਡਰ ਗਈ। ਉਹ ਉਸਦੇ ਪਤੀ ਦੀ ਲਾਸ਼ ਨਹੀਂ ਸੀ।
ਲਾਸ਼ਾਂ ਦੀ ਅਦਲਾ-ਬਦਲੀ ਤੋਂ ਬਾਅਦ ਹਸਪਤਾਲ ਵਿਚ ਰੌਲਾ ਪੈ ਗਿਆ ਤੇ ਮਾਮਲਾ ਪੁਲਿਸ ਤੱਕ ਪਹੁੰਚ ਗਿਆ। ਸੂਚਨਾ ਮਿਲਣ ਤੇ ਡੀਸੀਪੀ ਬਲਕਾਰ ਸਿੰਘ ਤੇ ਏਸੀਪੀ ਨਾਰਥ ਸੁਖਜਿੰਦਰ ਸਿੰਘ ਤੇ ਥਾਣਾ ਨੰਬਰ 7 ਦੇ ਐਸਐਚਓ ਕਮਲਜੀਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਜਦੋਂ ਤਰਸੇਮ ਦੇ ਘਰਵਾਲਿਆਂ ਨੇ ਲਾਸ਼ਾਂ ਦੀ ਅਦਲਾ-ਬਦਲੀ ਬਾਰੇ ਪੁੱਛਿਆ ਤਾਂ ਹਸਪਤਾਲ ਦੇ ਪ੍ਰਸਾਸ਼ਨ ਨੇ ਕੋਈ ਜਵਾਬ ਨਹੀਂ ਦਿੱਤਾ। ਫਿਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਖਿਲਾਫ ਨਾਅਰੇਬਾਜੀ ਕੀਤੀ।