ਜਲੰਧਰ ਦੇ ਪਿਓ-ਪੁੱਤ ਬਠਿੰਡਾ ਕਰਦੇ ਸੀ ਸਨੇਚਿੰਗ, ਪੁਲਿਸ ਨੇ ਕਿਹਾ- ਰਿਸ਼ਤੇਦਾਰਾਂ ਦੇ ਘਰ ਕਰਦੇ ਸੀ ਲੁੱਟਾਂ

0
5251
ਬਠਿੰਡਾ/ਜਲੰਧਰ, 12 ਜੁਲਾਈ | ਲੁੱਟਾਂ-ਖੋਹਾਂ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ ਥਰਮਲ ਨੇੜੇ ਹੋਈ ਲੁੱਟ ਦੀ ਗੁੱਥੀ ਸੁਲਝਾਉਂਦਿਆਂ ਪੁਲਿਸ ਨੇ ਪਿਓ-ਪੁੱਤ ਨੂੰ ਗ੍ਰਿਫਤਾਰ ਕੀਤਾ ਹੈ।
ਐਸਐਚਓ ਨੇ ਦੱਸਿਆ ਕਿ ਬਠਿੰਡਾ ਦੇ ਆਦਰਸ਼ ਨਗਰ ‘ਚ 7 ਜੁਲਾਈ ਨੂੰ ਇਨ੍ਹਾਂ ਪਿਓ-ਪੁੱਤ ਨੇ ਬੁਲੇਟ ਮੋਟਰਸਾਈਕਲ ‘ਤੇ ਸਵਾਰ ਹੋ ਕੇ ਇੱਕ ਬਜ਼ੁਰਗ ਮਹਿਲਾ ਦੀਆਂ ਕੰਨ੍ਹਾਂ ਦੀ ਬਾਲੀਆਂ ਖੋਹ ਕੇ ਫਰਾਰ ਹੋ ਗਏ ਸਨ।
ਮਾਮਲੇ ਦੀ ਜਾਂਚ ‘ਚ ਪੁਲਿਸ ਨੇ ਪਿਓ-ਪੁੱਤ ਨੂੰ ਗ੍ਰਿਫਤਾਰ ਕੀਤਾ ਤਾਂ ਇਹ ਖੁਲਾਸਾ ਹੋਇਆ। ਦੋਹਾਂ ਕੋਲੋਂ ਚੋਰੀ ਦਾ ਬੁਲੇਟ ਮੋਟਰਸਾਇਕਲ, ਇੱਕ ਚੋਰੀ ਦੀ ਐਕਟਿਵਾ ਅਤੇ ਇੱਕ ਰਿਵਾਲਵਰ ਬਰਾਮਦ ਹੋਇਆ ਹੈ।
ਦੋਵੇਂ ਪਿਓ-ਪੁੱਤ ਜਲੰਧਰ ਦੇ ਰਹਿਣ ਵਾਲੇ ਹਨ ਅਤੇ ਜਲੰਧਰ ਦੇ ਵਿੱਚ ਵੀ ਕਈ ਵਾਰਦਾਤਾਂ ਕਰ ਚੁੱਕੇ ਹਨ। ਹੁਣ ਇਹ ਬਠਿੰਡੇ ਆਪਣੇ ਰਿਸ਼ਤੇਦਾਰ ਦੇ ਘਰ ਵਿੱਚ ਰਹਿ ਰਹੇ ਸਨ ਅਤੇ ਬਠਿੰਡੇ ਦੇ ਵਿੱਚ ਵੀ ਲੁੱਟ ਖੋਹ ਕਰਨ ਲੱਗੇ। ਇਨ੍ਹਾਂ ਨੇ ਹੁਣ ਤੱਕ ਤਿੰਨ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।