ਜਲੰਧਰ ਦੇ ਬੀਰ ਭਾਰਤੀ ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ‘ਚ ਲੜ੍ਹ ਰਹੇ ਕੌਂਸਲਰ ਦੀ ਚੋਣ

0
2616

ਗੁਰਪ੍ਰੀਤ ਡੈਨੀ | ਜਲੰਧਰ

ਰੋਜੀ-ਰੋਟੀ ਕਮਾਉਣ ਜਲੰਧਰ ਤੋਂ ਆਸਟ੍ਰੇਲੀਆ ਗਏ ਬੀਰ ਭਾਰਤੀ ਹੁਣ ਉੱਥੇ ਕੌਂਸਲਰ ਦੀ ਚੋਣ ਲੜ੍ਹ ਰਹੇ ਹਨ। ਵਿਕਟੋਰੀਆ ਦੇ ਮੈਲਬਰਨ ਸ਼ਹਿਰ ਦੇ ਹੈਰੀਸਨ ਵਾਰਡ ਤੋਂ ਕੌਂਸਲਰ ਦੀਆਂ ਚੌਣਾਂ ਕੋਰੋਨਾ ਕਰਕੇ ਇਕੱਠ ਵਿਚ ਨਾ ਹੋ ਕੇ ਆਨਲਾਈਨ ਤੇ ਟਿਕਟਾਂ ਦੇ ਰੂਪ ਵਿਚ ਹੋ ਰਹੀਆਂ ਹਨ। ਨਤੀਜੇ ਅਕਤੂਬਰ ਵਿਚ ਘੋਸ਼ਿਤ ਹੋਣਗੇ।

ਪੰਜਾਬੀ ਬੁਲੇਟਿਨ ਨਾਲ ਫੋਨ ‘ਤੇ ਗੱਲਬਾਤ ਦੌਰਾਨ ਬੀਰ ਭਾਰਤੀ ਨੇ ਦੱਸਿਆ ਕਿ 2007 ਚ ਜਦੋਂ ਉਹ ਆਸਟ੍ਰੇਲੀਆ ਆਏ ਤਾਂ ਇੰਟਰਪ੍ਰੇਟਰ ਦੇ ਤੌਰ ‘ਤੇ ਕੰਮ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਕਾਰੋਬਾਰ ‘ਚ ਪਏ ਅਤੇ ਹੁਣ ਸਫ਼ਲ ਬਿਜਨੈੱਸ ਹਨ। ਦੁਆਬਾ ਮੋਟਰਜ਼ ਦੇ ਨਾਮ ਹੇਠ ਕਾਰੋਬਾਰ ਚੱਲ ਰਿਹਾ ਹੈ।

ਬੀਰ ਭਾਰਤੀ ਦੱਸਦੇ ਹਨ – ਸਾਡਾ ਪਿੰਡ ਕਰਾੜੀ, ਆਦਮਪੁਰ ਬਲਾਕ ਵਿਚ ਆਉਂਦਾ ਹੈ। ਅੰਗਰੇਜੀ ਤੇ ਭੂਗੋਲ ‘ਚ ਐਮ ਏ ਕਰਨ ਤੋਂ ਬਾਅਦ ਮੈਂ ਪੰਜਾਬ ਦੇ ਵੱਖ-ਵੱਖ ਸਕੂਲਾਂ ਵਿਚ 16 ਸਾਲ ਪੜ੍ਹਾਇਆ ਹੈ।

ਭਾਰਤੀ ਨੇ ਦੋ ਲੱਖ ਰੁਪਏ ਨਾਲ ਪਿੰਡ ‘ਚ ਟਿਊਸ਼ਨ ਸੈਂਟਰ ਖੋਲ੍ਹਿਆ ਹੋਇਆ ਹੈ, ਜਿੱਥੇ 100 ਤੋਂ ਵੱਧ ਬੱਚਿਆ ਨੂੰ ਕੰਪਿਊਟਰ ਅਤੇ ਸਬਜੈਕਟਸ ਦੀ ਟਿਊਸ਼ਨ ਪੜ੍ਹਾਈ ਜਾਂਦੀ ਹੈ।

ਬੀਰ ਭਾਰਤੀ ਕਹਿੰਦੇ ਹਨ – ਸਾਹਿਤ ਤੇ ਸਿੱਖਿਆ ਤੋਂ ਬਿਨਾਂ ਵਿਅਕਤੀ ਅਧੂਰਾ ਹੈ, ਇਸੇ ਲਈ ਮੈਂ ਪਿੰਡ ਦੇ ਨੌਜਵਾਨਾਂ ਲਈ ਲਾਇਬ੍ਰੇਰੀ ਬਣਵਾਈ। ਮੈਂ ਚਾਹੁੰਦਾ ਹਾਂ ਕਿ ਮੇਰੇ ਪਿੰਡ ਦਾ ਹਰ ਬੱਚਾ ਪੜ੍ਹ ਲਿਖ ਕੇ ਆਪਣੀ ਮੰਜ਼ਿਲ ਆਪ ਸਰ ਕਰੇ।

ਭਾਰਤੀ ਦਾ ਪਰਿਵਾਰ ਨਾਲ ਹੀ ਰਹਿੰਦਾ ਹੈ। ਪਤਨੀ ਸੰਤੋਸ਼ ਭਾਰਤੀ ਹਾਊਸ ਵਾਈਫ ਹਨ। ਵੱਡਾ ਬੇਟਾ ਮੋਹਿਤ ਐਮਬੀਬੀਐਸ ਦੀ ਪੜ੍ਹਾਈ ਕਰ ਰਿਹਾ ਹੈ। ਬੇਟੀ ਹਿਮਾਨੀ ਤੇ ਬੇਟਾ ਦਿਪਾਂਸ਼ੂ ਸਕੂਲੀ ਪੜ੍ਹਾਈ ਕਰ ਰਹੇ ਹਨ।

ਭਾਰਤੀ ਦਾ ਇੱਕ ਭਰਾ ਪੰਜਾਬ ਪੁਲਿਸ ਵਿਚ ਸਬ-ਇੰਸਪੈਕਟਰ ਹੈ। ਦੂਸਰਾ ਪ੍ਰੋਪਰਟੀ ਡੀਲਰ ਹੈ। ਇਕ ਭਰਾ ਦੀ ਮੌਤ ਹੋ ਚੁੱਕੀ ਹੈ। ਉਹਨਾਂ ਦੱਸਿਆ ਦੋ ਭਤੀਜੇ ਜਤਿੰਦਰ ਭਾਰਤੀ ਤੇ ਮੁਨੀਸ਼ ਭਾਰਤੀ ਮੇਰੇ ਨਾਲ ਰਹਿੰਦੇ ਹਨ ਅਤੇ ਦੁਆਬਾ ਮੋਟਰਜ਼ ਦਾ ਕੰਮਕਾਜ ਦੇਖਦੇ ਹਨ।