ਜਲੰਧਰ : ਯੁਵਾ ਫਿਲਮ ਡਾਇਰੈਕਟਰ ਤੇ ਆਰਜੇ ਸੁਖਦੀਪ ਸੁੱਖੀ ਦੀ ਸੜਕ ਹਾਦਸੇ ‘ਚ ਮੌਤ

0
486

ਜਲੰਧਰ। ਯੁਵਾ ਫਿਲਮ ਡਾਇਰੈਕਟਰ ਤੇ ਰੇਡੀਓ ਜਾਕੀ ਸੁਖਦੀਪ ਸਿੰਘ ਸੁੱਖੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। 23 ਨਵੰਬਰ ਦੀ ਰਾਤ ਨੂੰ ਜਲੰਧਰ ਵਿਚ ਇਕ ਹਾਦਸੇ ਵਿਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ, ਜਿਸਦੇ ਬਾਅਦ ਗੰਭੀਰ ਹਾਲਤ ਵਿਚ ਉਸਨੂੰ ਰਾਮਾ ਮੰਡੀ ਦੇ ਜੌਹਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿਥੇ ਦੇਰ ਰਾਤ ਉਨ੍ਹਾਂ ਦੀ ਮੌਤ ਹੋ ਗਈ।

ਸੁਖਦੀਪ ਸਿੰਘ ਸੁੱਖੀ ਨੇ ਰੇਡੀਓ ਜਾਕੀ ਵਜੋਂ ਬਹੁਤ ਹੀ ਨਾਮ ਕਮਾਇਆ। ਉਸਦੇ ਨਾਲ ਨਾਲ ਉਹ ਇਕ ਬਹੁਤ ਹੀ ਵਧੀਆ ਕਲਾਕਾਰ ਵੀ ਸਨ। ਕਾਲਜ ਦੇ ਦਿਨਾਂ ਵਿਚ ਮੇਲਿਆਂ ਵਿਚ ਸਕਿੱਟ, ਮੋਨੇ ਐਕਟਿੰਗ ਤੇ ਹੋਰ ਮੁਕਾਬਲਿਆਂ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਸਨ। ਸੁੱਖੀ ਨੇ ਸਾਲ 2018 ਵਿਚ ਇਸ਼ਕ ਨਾ ਹੋਵੇ ਰੱਬਾ ਪੰਜਾਬੀ ਫਿਲਮ ਵੀ ਡਾਇਰੈਕਟ ਕੀਤੀ ਸੀ। ਇਸਤੋਂ ਇਲਾਵਾ ਉਨ੍ਹਾਂ ਨੇ ਕਈ ਮਿਊਜ਼ਿਕ ਵੀਡੀਓ ਵੀ ਡਾਇਰੈਕਟ ਕੀਤੇ ਸਨ।