ਜਲੰਧਰ : ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ 24 ਸਾਲਾ ਨੌਜਵਾਨ ਦੀ ਡੇਂਗੂ ਨਾਲ ਮੌਤ

0
524

ਜਲੰਧਰ। ਇੰਡਸਟਰੀਅਲ ਏਰੀਆ ਸਥਿਤ ਭਗਵਤੀ ਟਿੰਬਰ ਟ੍ਰੇਡਰਸ ਐਂਡ ਭਵਾਨੀ ਟਿੰਬਰ ਟ੍ਰੇਡਰਸ ਵਡਾਲਾ ਚੌਕ ਦੇ ਮਾਲਕ ਰਾਜੀਵ ਪ੍ਰਭਾਕਰ ਦੇ 24 ਸਾਲ ਦੇ ਇਕਲੌਤੇ ਪੁੱਤਰ ਗੀਤਾਂਸ਼ ਪ੍ਰਭਾਕਰ ਦੀ ਅੱਜ ਡੇਂਗੂ ਨਾਲ ਮੌਤ ਹੋ ਗਈ। ਕੁਝ ਦਿਨ ਪਹਿਲਾਂ ਗੀਤਾਂਸ਼ ਨੂੰ ਡੇਂਗੂ ਹੋ ਗਿਆ ਸੀ। ਪਹਿਲਾਂ ਉਹ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਸੀ, ਜਿਸਦੇ ਬਾਅਦ ਉਸਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ। ਫਿਰ ਉਸਨੂੰ ਡੀਐਮਸੀ ਲੁਧਿਆਣਾ ਵਿਚ ਦਾਖਲ ਕਰਵਾਇਆ ਗਿਆ। ਜਿਥੇ ਉਸਦੇ ਮਲਟੀਪਲ ਆਰਗਨ ਖਰਾਬ ਹੋ ਗਏ, ਜਿਸਦੇ ਚਲਦੇ ਅੱਜ ਉਸਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਗੀਤਾਂਸ਼ ਦੀ ਦੋ ਦਿਨ ਪਹਿਲਾਂ ਵਿਆਹ ਦੀ ਪਹਿਲੀ ਵਰ੍ਹੇਗੰਢ ਸੀ। ਉਸਦਾ ਸਸਕਾਰ ਅੱਜ ਕਿਸ਼ਨਪੁਰਾ ਦੇ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ।