ਜਲੰਧਰ | ਤੱਲਣ-ਸਲੇਮਪੁਰ ਰੋਡ ‘ਤੇ ਇੱਕ ਛੱਪੜ ਵਿੱਚੋਂ 2 ਮਾਸੂਮ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ।
ਬੱਚਿਆਂ ਦੀ ਉਮਰੀ 10 ਤੋਂ 12 ਸਾਲ ਵਿਚਾਲੇ ਲੱਗ ਰਹੀ ਹੈ। ਇੱਕ ਲਾਸ਼ ਲੜਕੇ ਅਤੇ ਇੱਕ ਲਾਸ਼ ਲੜਕੀ ਦੀ ਹੈ।
ਅੱਜ ਪਿੰਡ ਦਾ ਇੱਕ ਵਿਅਕਤੀ ਜਦੋਂ ਛੱਪੜ ਨੇੜੇਉਂ ਗੁਜ਼ਰ ਰਿਹਾ ਸੀ ਤਾਂ ਉਸ ਨੂੰ ਲਾਸ਼ਾਂ ਵਿਖਾਈ ਦਿੱਤੀਆਂ। ਉਸ ਨੇ ਸਰਪੰਚ ਨੂੰ ਦੱਸਿਆ ਅਤੇ ਫਿਰ ਪੁਲਿਸ ਨੂੰ ਸੱਦਿਆ ਗਿਆ।
ਮੌਕੇ ‘ਤੇ ਪਹੁੰਚੇ ਆਦਮਪੁਰ ਦੇ ਡੀਐਸਪੀ ਹਰਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਬੱਚਿਆਂ ਦੀ ਪਛਾਣ ਨਹੀਂ ਹੋ ਸਕੀ ਹੈ। ਇਹ ਰੰਜਿਸ਼ ‘ਚ ਕੀਤੇ ਹੋਏ ਕਤਲ ਲੱਗਦੇ ਹਨ। ਨੇੜਲੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਪੁਲਿਸ ਪਾਰਟੀਆਂ ਇਲਾਕੇ ਤੋਂ ਹੋਰ ਜਾਣਕਾਰੀਆਂ ਇਕੱਠੀ ਕਰ ਰਹੀ ਹੈ।