ਜਲੰਧਰ ਤੋਂ ਜੈਪੂਰ ਵਾਲੀ ਰੋਡਵੇਜ਼ ਦੀ ਬੱਸ ਮੁੜ ਸ਼ੁਰੂ, ਜਾਣੋ ਸਮਾਂ ਅਤੇ ਕਿਰਾਇਆ

0
1629

ਜਲੰਧਰ | ਕਾਫੀ ਟਾਇਮ ਤੋਂ ਬੰਦ ਜਲੰਧਰ-ਜੈਪੂਰ ਬੱਸ ਨੂੰ ਰੋਡਵੇਜ਼ ਨੇ ਮੁੜ ਸ਼ੁਰੂ ਕਰ ਦਿੱਤਾ ਹੈ। ਹੁਣ ਇਸ ਬੱਸ ਰਾਹੀਂ ਸੌਖੇ ਤਰੀਕੇ ਨਾਲ ਜਲੰਧਰ ਤੋਂ ਜੈਪੂਰ ਅਤੇ ਜੈਪੂਰ ਤੋਂ ਜਲੰਧਰ ਆਇਆ-ਜਾਇਆ ਜਾ ਸਕਦਾ ਹੈ।

ਵੀਰਵਾਰ ਨੂੰ ਜਲੰਧਰ ਦੇ ਬੱਸ ਅੱਡੇ ਤੋਂ ਬੱਸ ਸਵੇਰੇ 7.51 ‘ਤੇ ਜੈਪੂਰ ਲਈ ਰਵਾਨਾ ਹੋਈ ਸੀ। ਇਹ ਬੱਸ ਲੁਧਿਆਣਾ, ਅੰਬਾਲਾ, ਪਾਣੀਪਤ ਹੁੰਦੇ ਹੋਏ ਸਿੰਘੂ ਬਾਰਡਰ ਤੋਂ ਪਹਿਲਾਂ ਜੈਪੂਰ ਲਈ ਮੁੜ ਗਈ।

ਜਲੰਧਰ ਤੋਂ ਜੈਪੂਰ ਜਾਣ ਦਾ ਕਿਰਾਇਆ ਸਿਰਫ 760 ਰੁਪਏ ਹੈ। ਰਾਤ 11 ਵਜੇ ਇਹ ਜੈਪੂਰ ਪਹੁੰਚ ਜਾਂਦੀ ਹੈ। ਜੈਪੂਰ ਤੋਂ ਇਹ 10.47 ‘ਤੇ ਚੱਲਦੀ ਹੈ ਅਤੇ ਤੜਕੇ 4 ਵਜੇ ਜਲੰਧਰ ਪਹੁੰਚ ਜਾਵੇਗੀ।

ਜਲੰਧਰ ਬੱਸ ਅੱਡੇ ਤੋਂ ਫਿਲਹਾਲ ਜੰਮੂ-ਕਸ਼ਮੀਰ ਨੂੰ ਛੱਡ ਕੇ ਹਰ ਪਾਸੇ ਬੱਸਾਂ ਚੱਲ ਰਹੀਆਂ ਹਨ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ P ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।)