ਜਲੰਧਰ : ਟ੍ਰੈਵਲ ਏਜੰਟਾਂ ਤੇ ਸੱਟੇਬਾਜ਼ਾਂ ਤੋਂ ਤੰਗ 30 ਸਾਲਾ ਮੁੰਡੇ ਨੇ ਟਰੇਨ ਅੱਗੇ ਮਾਰੀ ਛਾਲ, ਮੌਤ

0
720

ਫਗਵਾੜਾ| ਟਰੈਵਲ ਏਜੰਟਾਂ ਅਤੇ ਸੱਟੇਬਾਜ਼ਾਂ ਦੀ ਬਲੈਕਮੇਲਿੰਗ ਤੋਂ ਤੰਗ ਆ ਕੇ ਇਕ ਵਿਅਕਤੀ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ 30 ਸਾਲਾ ਹਿਮਾਂਸ਼ੂ ਟੰਡਨ ਪੁੱਤਰ ਅਸ਼ੋਕ ਟੰਡਨ ਵਾਸੀ ਫਗਵਾੜਾ ਵਜੋਂ ਹੋਈ ਹੈ। ਹਿਮਾਂਸ਼ੂ ਪਰਿਵਾਰ ਦਾ ਇਕਲੌਤਾ ਪੁੱਤਰ ਸੀ, ਉਸ ਦੀ 1.25 ਸਾਲ ਦੀ ਬੇਟੀ ਹੈ। ਮਰਨ ਤੋਂ ਪਹਿਲਾਂ, ਉਸਨੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਇੱਕ ਸੰਦੇਸ਼ ਭੇਜਿਆ, ਜਿਸ ਵਿੱਚ ਉਨ੍ਹਾਂ ਸਾਰਿਆਂ ਦੇ ਨਾਮ ਉਜਾਗਰ ਕੀਤੇ ਗਏ।

ਪੁਲੀਸ ਨੇ ਮ੍ਰਿਤਕ ਦੀ ਪਤਨੀ ਪ੍ਰਭਜੋਤ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ। ਪ੍ਰਭਜੋਤ ਨੇ ਪੁਲਸ ਨੂੰ ਦੱਸਿਆ ਕਿ ਫਗਵਾੜਾ ਦੇ ਇਕ ਟਰੈਵਲ ਏਜੰਟ ਹਰਜਿੰਦਰ ਸਿੰਘ ਨੇ ਉਸ ਦੇ ਪਤੀ ਨੂੰ ਅਮਰੀਕਾ ‘ਚ ਸੈਟਲ ਕਰਵਾਉਣ ਦੇ ਬਹਾਨੇ ਉਸ ਨੂੰ ਹੋਰ ਸਾਥੀ ਟਰੈਵਲ ਏਜੰਟਾਂ ਨਾਲ ਮਿਲਾਇਆ ਅਤੇ 35 ਲੱਖ ਰੁਪਏ ‘ਚ ਮਾਮਲਾ ਤੈਅ ਕਰ ਲਿਆ।

ਉਸ ਨੇ 16 ਲੱਖ ਐਡਵਾਂਸ ਲੈ ਲਏ ਸਨ, ਜਦਕਿ ਬਾਕੀ ਦੀ ਰਕਮ ਅਮਰੀਕਾ ਪਹੁੰਚਣ ‘ਤੇ ਦੇਣੀ ਸੀ। ਪਤੀ ਨੂੰ ਕੁਝ ਮਹੀਨਿਆਂ ਤੱਕ ਅਮਰੀਕਾ ਦੀ ਸਰਹੱਦ ਨੇੜੇ ਇਕ ਸ਼ਹਿਰ ਵਿਚ ਲੁਕਾ ਕੇ ਰੱਖਿਆ ਗਿਆ ਅਤੇ ਪਰਿਵਾਰ ਨੂੰ ਦੱਸਿਆ ਕਿ ਲੜਕਾ ਅਮਰੀਕਾ ਪਹੁੰਚ ਗਿਆ ਹੈ। ਇਸ ਤੋਂ ਬਾਅਦ ਬਾਕੀ ਪੈਸੇ ਵੀ ਲੈ ਗਏ।

ਪ੍ਰਭਜੋਤ ਨੇ ਦੱਸਿਆ ਕਿ ਪੰਜ ਮਹੀਨਿਆਂ ਬਾਅਦ ਉਸ ਦਾ ਪਤੀ ਘਰ ਵਾਪਸ ਆਇਆ। ਪੈਸੇ ਵਾਪਸ ਮੰਗਣ ‘ਤੇ ਦੋਸ਼ੀ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ। ਸੱਟੇਬਾਜ਼ਾਂ ਨੇ ਹਿਮਾਂਸ਼ੂ ਦੀ ਪਰੇਸ਼ਾਨੀ ਦਾ ਫਾਇਦਾ ਉਠਾਇਆ। ਨਾਲ ਹੀ 8 ਲੱਖ ਰੁਪਏ ਦੀ ਠੱਗੀ ਮਾਰੀ ਹੈ। ਸੱਟੇਬਾਜ਼ ਵੀ ਦਿਨ-ਰਾਤ ਹਿਮਾਂਸ਼ੂ ਨੂੰ ਡਰਾਉਂਦੇ ਰਹਿੰਦੇ ਸਨ। ਇਸ ਤੋਂ ਦੁਖੀ ਹੋ ਕੇ ਹਿਮਾਂਸ਼ੂ ਨੇ ਘਰ ਛੱਡ ਕੇ ਖੁਦਕੁਸ਼ੀ ਕਰ ਲਈ।

ਮਰਨ ਤੋਂ ਪਹਿਲਾਂ ਉਸ ਨੇ ਟਰੈਵਲ ਏਜੰਟ ਹਰਜਿੰਦਰ ਸਿੰਘ, ਲੁਧਿਆਣਾ ਵਾਸੀ ਪ੍ਰੀਤ ਤੋਂ ਇਲਾਵਾ ਬਲੈਕਮੇਲ ਕਰਨ ਵਾਲੇ ਸੱਟੇਬਾਜ਼ ਕਰਨ, ਇਸ਼ਾਂਤ, ਸਿਮਰਨ, ਵਿੱਕੀ ਅਤੇ ਲਾਲੀ ਦੇ ਨਾਵਾਂ ਦਾ ਖੁਲਾਸਾ ਕੀਤਾ, ਜੋ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ।