ਜਲੰਧਰ : ਘਰ ‘ਚ ਚੋਰੀ ਕਰਨ ਗਿਆ ਨੌਜਵਾਨ ਅੜਿੱਕੇ, ਆਰੋਪੀ ਨੇ ਕਿਹਾ- ਮੈਂ ਚਿੱਟੇ ਦਾ ਨਸ਼ਾ ਕਰਦਾਂ, ਬਸਤੀ ਗੁਜਾਂ ਤੋਂ ਸ਼ਰੇਆਮ ਮਿਲਦੈ ਚਿੱਟਾ

0
1556

ਜਲੰਧਰ। ਜਲੰਧਰ ਵਿਚ ਲੋਕਾਂ ਨੇ ਇਕ ਚੋਰ ਨੂੰ ਉਸ ਵੇਲੇ ਧਰ ਦਬੋਚਿਆ, ਜਦੋਂ ਉਹ ਇਕ ਘਰ ਵਿਚ ਚੋਰੀ ਕਰਨ ਲਈ ਵੜ ਗਿਆ। ਪਹਿਲਾਂ ਵੀ ਚੋਰ ਨੇ ਇਸੇ ਘਰ ਵਿਚੋਂ ਮੋਬਾਈਲ ਚੋਰੀ ਕੀਤਾ ਸੀ। ਅੱਜ ਫਿਰ ਉਹ ਘਰ ਵਿਚ ਵੜਿਆ ਤਾਂ ਘਰਦਿਆਂ ਨੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।

ਦਿਲਬਾਗ ਨਗਰ ਦੇ ਲੋਕਾਂ ਦਾ ਕਹਿਣਾ ਹੈ ਕਿ ਜਿਸ ਚੋਰ ਨੂੰ ਅੱਜ ਫੜਿਆ ਗਿਆ ਹੈ, ਉਸਨੇ ਇਸੇ ਮੁਹੱਲੇ ਵਿਚੋਂ ਇਕ ਐਕਟਿਵਾ ਵੀ ਚੋਰੀ ਕੀਤੀ ਸੀ। ਉਨ੍ਹਾਂ ਕੋਲ ਐਕਟਿਵਾ ਚੋਰੀ ਕਰਨ ਦੀ ਇਕ ਸੀਸੀਟੀਵੀ ਵੀਡੀਓ ਫੁਟੇਜ ਵੀ ਹੈ।

ਫੜੇ ਗਏ ਚੋਰ ਨੇ ਆਪਣੀ ਪਛਾਣ ਬਿੱਟੂ ਪੁੱਤਰ ਸਾਈਂ ਰਾਮ ਵਾਸੀ ਬਸਤੀ ਗੁਜਾਂ ਵਜੋਂ ਦੱਸੀ ਹੈ। ਉਸਨੇ ਦੱਸਿਆ ਕਿ ਉਸਨੇ ਮੁਹੱਲੇ ਵਿਚੋਂ ਮੋਬਾਈਲ ਫੋਨ ਚੋਰੀ ਕੀਤਾ ਸੀ। ਅੱਜ ਵੀ ਉਹ ਚੋਰੀ ਕਰਨ ਹੀ ਗਿਆ ਸੀ ਪਰ ਫੜਿਆ ਗਿਆ।


ਫੜੇ ਗਏ ਨੌਜਵਾਨ ਨੇ ਦੱਸਿਆ ਕਿ ਉਹ ਨਸ਼ਾ ਕਰਨ ਦਾ ਆਦੀ ਹੈ। ਉਹ ਚਿੱਟਾ ਪੀਂਦਾ ਹੈ। ਉਸਨੂੰ ਹਰ ਰੋਜ 500 ਦਾ ਚਿੱਟਾ ਚਾਹੀਦਾ ਹੈ, ਇਸ ਲਈ ਉਹ ਚੋਰੀਆਂ ਕਰਦਾ ਹੈ। ਜਦੋਂ ਲੋਕਾਂ ਨੇ ਪੁੱਛਿਆ ਕਿ ਉਹ ਚਿੱਟਾ ਕਿਥੋਂ ਲੈ ਕੇ ਆਉਂਦਾ ਹੈ ਤਾਂ ਉਸਨੇ ਦੱਸਿਆ ਕਿ ਉਹ ਬਸਤੀ ਗੁਜਾਂ ਦੇ ਲੰਮਾ ਬਾਜਾਰ ਤੋਂ ਲਿਆ ਕੇ ਚਿੱਟਾ ਪੀਂਦਾ ਹੈ। ਪਰ ਫਿਰ ਵੀ ਉਸਨੇ ਚਿੱਟਾ ਵੇਚਣ ਵਾਲੇ ਦਾ ਨਾਂ ਨਹੀਂ ਦੱਸਿਆ।