ਜਲੰਧਰ: ਦੋਸਤਾਂ ਨਾਲ ਆਏ ਜਵਾਈ ਨੇ ਸੱਸ-ਸਹੁਰਾ ਕੁੱਟੇ, ਪੇਕੇ ਘਰ ਰਹਿੰਦੀ ਘਰ ਵਾਲੀ ਨੂੰ ਚੁੱਕ ਕੇ ਲੈ ਗਿਆ

0
533

ਜਲੰਧਰ| ਸ਼ਹਿਰ ਦੇ ਕਮਲ ਬਿਹਾਰ ‘ਚ ਦੇਰ ਰਾਤ ਨੂੰ ਕਾਫੀ ਹੰਗਾਮਾ ਹੋਇਆ। ਜਵਾਈ ਆਪਣੇ ਨਾਲ 15 ਤੋਂ 20 ਹਥਿਆਰਬੰਦ ਨੌਜਵਾਨਾਂ ਨੂੰ ਲੈ ਕੇ ਆਇਆ ਅਤੇ ਸਹੁਰੇ ਘਰ ‘ਤੇ ਹਮਲਾ ਕਰ ਦਿੱਤਾ। ਸੱਸ ਅਤੇ ਸਹੁਰੇ ਅਤੇ ਪੇਕੇ ਘਰ ਰਹਿ ਰਹੀ ਪਤਨੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਜਦੋਂ ਪਤਨੀ ਨੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਉਹ ਗੁਆਂਢੀਆਂ ਦੇ ਘਰ ਵੜ ਗਈ ਤਾਂ ਉਸਨੇ ਛੱਤ ਗੁਆਂਢੀਆਂ ਦੇ ਘਰ ਅੰਦਰ ਵੜ ਕੇ ਘਰਵਾਲੀ ਨੂੰ ਧੂਹ ਲਿਆਂਦਾ ਤੇ ਗੁਆਂਢੀਆਂ ਦੇ ਘਰੇ ਵੀ ਭੰਨਤੋੜ ਕੀਤੀ।

ਗੁਆਂਢੀਆਂ ਨੇ ਦੱਸਿਆ ਕਿ ਹਥਿਆਰਬੰਦ ਨੌਜਵਾਨਾਂ ਨੇ ਉਨ੍ਹਾਂ ਦੇ ਘਰ ਵੀ ਭੰਨਤੋੜ ਕੀਤੀ। ਉਨ੍ਹਾਂ ਦੇ ਬਾਥਰੂਮ ਦਾ ਫਲੱਸ਼ ਤੋੜ ਦਿੱਤਾ। ਇਸ ਤੋਂ ਇਲਾਵਾ ਘਰ ਵਿੱਚ ਪਏ ਸਾਮਾਨ ਦੀ ਵੀ ਭੰਨਤੋੜ ਕੀਤੀ ਗਈ ਹੈ। ਸਹੁਰਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦਾ ਜਵਾਈ ਨਸ਼ੇ ਦਾ ਆਦੀ ਹੈ ਅਤੇ ਉਨ੍ਹਾਂ ਦੀ ਧੀ ਦੀ ਕੁੱਟਮਾਰ ਕਰਦਾ ਹੈ। ਅਕਸਰ ਉਨ੍ਹਾਂ ਦੀ ਬੇਟੀ ‘ਤੇ ਸ਼ੱਕ ਕਰਦਾ ਰਹਿੰਦਾ ਹੈ। ਇਸ ਲੜਾਈ ਅਤੇ ਮਾਨਸਿਕ ਤਣਾਅ ਤੋਂ ਦੁਖੀ ਹੋ ਕੇ ਉਹ ਆਪਣੇ ਪੇਕੇ ਘਰ ਆ ਗਈ ਸੀ।

ਲੜਕੀ ਨੇ ਪ੍ਰੇਮ ਵਿਆਹ ਕਰਵਾਇਆ ਸੀ
ਜਿਸ ਘਰ ‘ਚ ਹਮਲਾ ਹੋਇਆ ਉਸ ਘਰ ਦੇ ਮਾਲਕਣ ਗੋਲਡੀ ਨੇ ਦੱਸਿਆ ਕਿ ਉਸ ਦੀ ਲੜਕੀ ਨੇ ਪ੍ਰੇਮ ਵਿਆਹ ਕਰਵਾਇਆ ਸੀ। ਪਰ ਇਹ ਪ੍ਰੇਮ ਵਿਆਹ ਵੀ ਇੱਕਤਰਫਾ ਨਹੀਂ ਸੀ ਸਗੋਂ ਦੋਵਾਂ ਪਰਿਵਾਰਾਂ ਦੀ ਸਹਿਮਤੀ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਖੇ ਆਨੰਦ ਕਾਰਜ ਕਰਵਾਇਆ ਗਿਆ। ਵਿਆਹ ਦੇ ਸੱਤ-ਅੱਠ ਮਹੀਨੇ ਸਭ ਕੁਝ ਠੀਕ ਰਿਹਾ ਪਰ ਉਸ ਤੋਂ ਬਾਅਦ ਜਵਾਈ ਨੇ ਆਪਣੀ ਧੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਸਬੰਧੀ ਉਹ ਪਹਿਲਾਂ ਵੀ ਥਾਣੇ ਵਿੱਚ ਸ਼ਿਕਾਇਤਾਂ ਦੇ ਚੁੱਕੇ ਹਨ।

ਮਹਿਲਾ ਗੋਲਡੀ ਨੇ ਦੱਸਿਆ ਕਿ ਉਸ ‘ਤੇ ਜਵਾਈ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਹਮਲਾ ਕੀਤਾ ਹੈ। ਉਸ ਨੂੰ ਫੜ ਕੇ ਕੁੱਟਿਆ ਤੇ ਉਨ੍ਹਾਂ ਦੀ ਲੜਕੀ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਿਆ ਹੈ। ਹੁਣ ਚਿੰਤਾ ਇਹ ਹੈ ਕਿ ਉਹ ਉਸ ਦਾ ਕੀ ਕਰੇਗਾ। ਉਨ੍ਹਾਂ ਦੋਸ਼ ਲਾਇਆ ਕਿ ਸ਼ਿਕਾਇਤਾਂ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ