ਜਲੰਧਰ ‘ਚ ਮਾਲਗੱਡੀ ਦੀ ਲਪੇਟ ‘ਚ ਆਉਣ ਨਾਲ ਨੌਜਵਾਨ ਦੀ ਮੌਤ, ਲਾਸ਼ ਦੀ ਨਹੀਂ ਹੋ ਸਕੀ ਪਛਾਣ

0
265

ਜਲੰਧਰ, 1 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੇਰ ਰਾਤ ਜਲੰਧਰ-ਖੋਜੇਵਾਲਾ ਰੇਲ ਸੈਕਸ਼ਨ ’ਤੇ ਡੀ. ਏ. ਵੀ. ਕਾਲਜ ਤੋਂ ਥੋੜ੍ਹੀ ਦੂਰੀ ਇਕ ਵਿਅਕਤੀ ਦੀ ਮਾਲਗੱਡੀ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਸੂਚਨਾ ਮਿਲਣ ’ਤੇ ਜੀ. ਆਰ. ਪੀ. ਦੇ ਏ. ਐੱਸ. ਆਈ. ਲਲਿਤ ਕੁਮਾਰ ਮੌਕੇ ’ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਕੀਤੀ। ਪੁਲਿਸ ਮੁਤਾਬਕ ਹਾਦਸੇ ਵਿਚ ਨੌਜਵਾਨ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ। ਰਾਤ ਦੇ ਹਨੇਰੇ ਵਿਚ ਲਾਸ਼ ਦੇ ਟੁਕੜਿਆਂ ਨੂੰ ਲੱਭ ਕੇ ਇਕੱਠਾ ਕੀਤਾ ਗਿਆ।

ਏ. ਐੱਸ. ਆਈ. ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਲਗਭਗ 26 ਸਾਲ ਲੱਗਦੀ ਹੈ। ਉਸ ਕੋਲੋਂ ਕੋਈ ਵੀ ਆਈ. ਡੀ. ਪਰੂਫ਼ ਨਹੀਂ ਮਿਲਿਆ। ਪਛਾਣ ਨਾ ਹੋਣ ਕਾਰਨ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ।