ਜਲੰਧਰ : ਨਕੋਦਰ ਦੇ ਸਕੇ ਭਰਾਵਾਂ ਦਾ ਹਿਮਾਚਲ ‘ਚ ਕਤਲ, ਦੋਸਤਾਂ ਨੇ ਹੀ ਦਿੱਤਾ ਵਾਰਦਾਤ ਨੂੰ ਅੰਜਾਮ

0
1163

ਜਲੰਧਰ| ਜਲੰਧਰ ਦੇ ਨਕੋਦਰ ਤੋਂ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੋਂ ਦੇ ਖੀਵਾ ਪਿੰਡ ਦੇ ਸਕੇ ਭਰਾਵਾਂ ਦਾ ਹਿਮਾਚਲ ਵਿਚ ਕਤਲ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਹਿਮਾਚਲ ਕਿਸੇ ਕੰਮ ਲਈ ਖੀਵਾ ਪਿੰਡ ਦੇ ਦੋਵੇਂ ਭਰਾ ਗਏ ਸਨ ਕਿ ਉਨ੍ਹਾਂ ਦੇ ਹੀ ਦੋਸਤਾਂ ਨੇ ਦੋਵਾਂ ਭਰਾਵਾਂ ਨੂੰ ਘੇਰ ਕੇ ਦੋਵਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਵਾਇਰਲ ਹੋਈ ਵੀਡੀਓ ਵਿਚ ਦੋਵਾਂ ਭਰਾਵਾਂ ਦੇ ਸ਼ਰੇਆਮ ਚਾਕੂ ਮਾਰੇ ਜਾ ਰਹੇ ਹਨ। ਕੋਲ ਕੁਝ ਲੋਕ ਵੀ ਖੜ੍ਹੇ ਹਨ ਤੇ ਇਕ ਸਵਾਰੀਆਂ ਨਾਲ ਭਰੀ ਬੱਸ ਵੀ ਖੜ੍ਹੀ ਸੀ ਪਰ ਕਿਸੇ ਨੇ ਵੀ ਦੋਵਾਂ ਭਰਾਵਾਂ ਨੂੰ ਹਮਲਾਵਰਾਂ ਤੋਂ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)