ਜਲੰਧਰ : ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ ‘ਚ ਸਕੂਲ ਬੱਸ ਦੇ ਕੰਡਕਟਰ ਤੇ ਡਰਾਈਵਰ ਨੂੰ ਉਮਰ ਕੈਦ

0
1319

ਜਲੰਧਰ| ਵਧੀਕ ਸੈਸ਼ਨ ਜੱਜ ਮਾਣਯੋਗ ਐੱਸਐੱਸ ਧਾਲੀਵਾਲ ਦੀ ਅਦਾਲਤ ਵਲੋਂ 6 ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ ਵਿਚ ਸਕੂਲ ਬੱਸ ਦੇ ਡਰਾਈਵਰ ਤੇ ਕੰਡਕਟਰ ਦਲਵੀਰ ਸਿੰਘ ਵਾਸੀ ਪਿੰਡ ਹਰੀਪੁਰ ਤੇ ਹਰਪ੍ਰੀਤ ਕੁਮਾਰ ਉਰਫ ਹੈਪੀ ਵਾਸੀ ਪਿੰਡ ਨਾਰੰਗਪੁਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ, 50,000-50,000 ਰੁਪਏ ਜੁਰਮਾਨਾ ਤੇ ਜੁਰਮਾਨਾ ਅਦਾ ਨਾ ਕਰਨ ਉਤੇ ਇਕ-ਇਕ ਸਾਲ ਦੀ ਵਾਧੂ ਸਜ਼ਾ ਦਾ ਹੁਕਮ ਸੁਣਾਇਆ ਹੈ।

ਇਸ ਮਾਮਲੇ ਵਿਚ 18 ਦਸੰਬਰ 2019 ਨੂੰ ਅਜੈ ਭਾਰਤੀ ਬਾਲ ਸੁਰੱਖਿਆ ਅਧਿਕਾਰੀ ਜਲੰਧਰ ਦੇ ਬਿਆਨਾਂ ਉਤੇ ਥਾਣਾ ਪਤਾਰਾ ਵਿਚ ਗੁਲਮਾਰਗ ਐਵੇਨਿਊ ਦੀ ਇਕ 6 ਸਾਲਾ ਬੱਚੀ ਨਾਲ ਉਸਦੇ ਡਰਾਈਵਰ ਦਲਵੀਰ ਸਿੰਘ ਵਾਸੀ ਪਿੰਡ ਹਰੀਪੁਰ ਤੇ ਕੰਡਕਟਰ ਹਰਪ੍ਰੀਤ ਕੁਮਾਰ ਉਰਫ ਹੈਪੀ ਵਿਰੁੱਧ ਅਸ਼ਲੀਲ ਹਰਕਤਾਂ ਕੀਤੇ ਜਾਣ ਦੇ ਦੋਸ਼ ਵਿਚ ਕੇਸ ਦਰਜ ਕੀਤਾ ਗਿਆ ਸੀ।

ਬਾਅਦ ਵਿਚ ਨਬਾਲਗ ਬੱਚੀ ਦੀ ਡਾਕਟਰੀ ਜਾਂਚ ਦੇ ਅਧਾਰ ਉਤੇ ਉਕਤ ਦੋਵੇਂ ਆਰੋਪੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਪੀੜਤ ਬੱਚੀ ਤੋਂ ਇਨ੍ਹਾਂ ਆਰੋਪੀਆਂ ਦੀ ਪਛਾਣ ਕਰਵਾਈ। ਪੁਲਿਸ ਵਲੋਂ ਇਨ੍ਹਾਂ ਦੋਵਾਂ ਦਾ ਡੀਐੱਨਏ ਟੈਸਟ ਵੀ ਕਰਵਾਇਆ ਗਿਆ ਸੀ। ਪੁਲਿਸ ਨੇ ਦੋਵਾਂ ਦੋਸ਼ੀਆਂ ਵਿਰੁੱਧ ਧਾਰਾ 376 ਤੇ ਪੋਕਸੋ ਐਕਟ ਤਹਿਤ ਪਰਚਾ ਵੀ ਦਰਜ ਕਰਵਾਇਆ ਸੀ।