ਜਲੰਧਰ : ਸੋਢਲ ਰੋਡ ‘ਤੇ ਗਲੋਬਲ ਕਾਲੋਨੀ ਦੀ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਵੇਖੋ ਵੀਡੀਓ

0
1676

ਜਲੰਧਰ | ਸੋਢਲ ਰੋਡ ‘ਤੇ ਸਥਿਤ ਇੱਕ ਪਲਾਸਟਿਕ ਦੀ ਫੈਕਟਰੀ ‘ਚ ਅਚਾਨਕ ਅੱਗ ਲੱਗਣ ਨਾਲ ਵੱਡਾ ਧਮਾਕਾ ਹੋਣ ਨਾਲ ਲੋਕ ਸਹਿਮੇ ਗਏ। ਸੂਚਨਾ ਮਿਲਣ ਤੇ ਜਦੋਂ ਫਾਇਰ ਬ੍ਰਿਗੇਡ ਵਿਭਾਗ ਦੀਆਂ 20-25 ਗੱਡੀਆਂ ਮੌਕੇ ਤੇ ਪਹੁੰਚੀਆਂ, ਉਦੋਂ ਤੱਕ ਅੱਗ ਦੀ ਲਪੇਟ ਚ ਆਉਣ ਨਾਲ ਫੈਕਟਰੀ ਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ।

ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਧਮਾਕੇ ਦੀ ਅਵਾਜ਼ ਨਾਲ ਪੂਰਾ ਇਲਾਕਾ ਸਹਿਮ ਗਿਆ। ਦੇਖਦੇ ਹੀ ਦੇਖਦੇ ਅੱਗ ਦੀਆਂ ਉੱਚੀਆਂ- ਉੱਚੀਆਂ ਲਪਟਾਂ ਨਿਕਲਣ ਲੱਗੀਆਂ। ਲੋਕਾਂ ਨੇ ਫੈਕਟਰੀ ਮਾਲਕ ਨੂੰ ਸੂਚਨਾ ਦਿੱਤੀ।

ਫੈਕਟਰੀ ਮਾਲਕ ਅਜੇ ਕੁੰਦਰਾ ਨੇ ਦੱਸਿਆ ਕਿ ਅੱਗ ਸ਼ਾਟ-ਸਰਕਟ ਕਾਰਨ ਲੱਗੀ ਹੈ। ਘਟਨਾ ਦੌਰਾਨ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਫੈਕਟਰੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।