ਜਲੰਧਰ : ਨਸ਼ੇ ‘ਚ ਤੇਜ਼ ਰਫਤਾਰ ਕ੍ਰੇਟਾ ਡਰਾਈਵਰ ਨੇ ਲੋਕਾਂ ‘ਤੇ ਚੜ੍ਹਾਈ, ਔਰਤ ਦੀ ਮੌਤ, ਕੁੱਤਾ ਕੁਚਲਿਆ

0
814

ਜਲੰਧਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸੋਢਲ ਰੋਡ ‘ਤੇ ਪ੍ਰੀਤ ਨਗਰ ‘ਚ ਦੇਰ ਰਾਤ ਇਕ ਭਿਆਨਕ ਹਾਦਸਾ ਵਾਪਰਿਆ ਅਤੇ ਇਸ ‘ਚ ਇਕ ਔਰਤ ਦੀ ਮੌਤ ਹੋ ਗਈ। ਹਾਦਸੇ ਵਿਚ ਮ੍ਰਿਤਕ ਔਰਤ ਦਾ ਪਤੀ ਅਤੇ ਬੇਟੀ ਗੰਭੀਰ ਜ਼ਖਮੀ ਹੋ ਗਏ। ਇਨ੍ਹਾਂ ਹੀ ਨਹੀਂ ਕ੍ਰੇਟਾ ਗੱਡੀ ਨੇ ਇਕ ਹੋਰ ਵਿਅਕਤੀ ਨੂੰ ਟੱਕਰ ਮਾਰੀ, ਜੋ ਕਿ ਰਾਤ ਨੂੰ ਆਪਣੇ ਕੁੱਤੇ ਨੂੰ ਲੈ ਕੇ ਜਾ ਰਿਹਾ ਸੀ। ਇਸ ਵਿਚ ਕੁੱਤੇ ਦੀ ਵੀ ਮੌਤ ਹੋ ਗਈ। ਪੁਲਿਸ ਅਨੁਸਾਰ ਇਹ ਹਾਦਸਾ ਕ੍ਰੇਟਾ ਡਰਾਈਵਰ ਨੂੰ ਮਿਰਗੀ ਦਾ ਦੌਰਾ ਪੈਣ ਕਾਰਨ ਵਾਪਰਿਆ।

Can you predict death? - Telegraph India

ਰੋਹਿਤ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਰੋਹਿਤ ਦੀ ਭੈਣ ਰਿਤਿਕਾ ਦਾ 17 ਅਪ੍ਰੈਲ ਨੂੰ ਵਿਆਹ ਹੈ। ਅੱਜਕਲ ਉਸ ਦੇ ਘਰ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਰੋਹਿਤ, ਉਨ੍ਹਾਂ ਦੀ ਪਤਨੀ ਵੰਦਨਾ ਅਤੇ ਬੇਟੀ ਖੁਸ਼ੀ ਵਿਆਹ ਦੀਆਂ ਤਿਆਰੀਆਂ ‘ਤੇ ਚਰਚਾ ਕਰਨ ਤੋਂ ਬਾਅਦ ਸੈਰ ਕਰਨ ਲਈ ਨਿਕਲੇ ਸਨ ਪਰ ਬਾਅਦ ‘ਚ ਹਾਦਸਾ ਵਾਪਰ ਗਿਆ। ਘਰ ਦੀਆਂ ਸਾਰੀਆਂ ਖੁਸ਼ੀਆਂ ਸੋਗ ਵਿਚ ਬਦਲ ਗਈਆਂ।

ਕ੍ਰੇਟਾ ਡਰਾਈਵਰ ਦੀ ਪਛਾਣ ਸੁਨੀਲ ਅਰੋੜਾ ਵਾਸੀ ਕੈਲਾਸ਼ ਨਗਰ ਵਜੋਂ ਹੋਈ ਹੈ। ਸੁਨੀਲ ਦੀ ਦਾਦਾ ਕਾਲੋਨੀ ਵਿਚ ਫੈਕਟਰੀ ਹੈ। ਇਸ ਦੇ ਨਾਲ ਹੀ ਹਾਦਸੇ ‘ਚ ਮਰਨ ਵਾਲੀ ਔਰਤ ਵੰਦਨਾ ਨਿਊ ਹਰਗੋਬਿੰਦ ਨਗਰ ਦੀ ਰਹਿਣ ਵਾਲੀ ਸੀ ਅਤੇ ਆਪਣੇ ਪਤੀ ਰੋਹਿਤ ਛਾਬੜਾ ਅਤੇ ਬੇਟੀ ਖੁਸ਼ੀ ਨਾਲ ਬਾਈਕ ‘ਤੇ ਰਾਤ ਦਾ ਖਾਣਾ ਖਾਣ ਤੋਂ ਬਾਅਦ ਬਾਹਰ ਨਿਕਲੀ ਸੀ। ਪੁਲਿਸ ਨੇ ਸੁਨੀਲ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।

ਪ੍ਰੀਤ ਨਗਰ ‘ਚ ਦੁਕਾਨ ਚਲਾਉਣ ਵਾਲੇ ਰਾਜੀਵ ਕੁਮਾਰ ਨੇ ਦੱਸਿਆ ਕਿ ਕ੍ਰੇਟਾ ਇੰਨੀ ਤੇਜ਼ ਰਫਤਾਰ ‘ਚ ਸੀ ਕਿ ਪਹਿਲਾਂ ਮੋਟਰਸਾਈਕਲ ਨੂੰ ਟੱਕਰ ਮਾਰੀ ਫਿਰ ਕੁੱਤੇ ਵਿਚ ਜਾ ਵੱਜੀ ਅਤੇ ਉਸ ਤੋਂ ਬਾਅਦ ਦੁਕਾਨ ਦੇ ਖੰਭੇ ਨਾਲ ਟਕਰਾ ਗਈ ਪਰ ਕ੍ਰੇਟਾ ਗੱਡੀ ਇਥੇ ਨਹੀਂ ਰੁਕੀ। ਇਸ ਮਗਰੋਂ ਕ੍ਰੇਟਾ ਡਰਾਈਵਰ ਨੇ ਦੁਕਾਨ ਦੇ ਬਾਹਰ ਖੜ੍ਹੀ ਰਾਜੀਵ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਜ਼ੋਰਦਾਰ ਧਮਾਕਾ ਹੋਇਆ।

ਇੱਥੋਂ ਤੱਕ ਕਿ ਕਾਰ ਦੇ ਏਅਰਬੈਗ ਵੀ ਖੁੱਲ੍ਹ ਗਏ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪੁਲਿਸ ਪਹੁੰਚੀ। ਉਨ੍ਹਾਂ ਨੇ ਜ਼ਖਮੀਆਂ ਨੂੰ ਤੁਰੰਤ ਸੈਕਰਡ ਹਾਰਟ ਹਸਪਤਾਲ ਪਹੁੰਚਾਇਆ। ਲੋਕਾਂ ਨੇ ਤੁਰੰਤ ਕ੍ਰੇਟਾ ਚਲਾ ਰਹੇ ਸੁਨੀਲ ਅਰੋੜਾ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਲੋਕਾਂ ਨੇ ਦੋਸ਼ ਲਾਇਆ ਕਿ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ ਸਗੋਂ ਉਸ ਨੇ ਨਸ਼ਾ ਕੀਤਾ ਹੋਇਆ ਸੀ।

ਵੇਖੋ ਵੀਡੀਓ