ਜਲੰਧਰ ਤੋਂ ਵੱਡੀ ਖਬਰ : ਸਪਾ ਸੈਂਟਰ ਦੇ ਮਾਲਕ ਤੋਂ ਢਾਈ ਲੱਖ ਰਿਸ਼ਵਤ ਲੈਣ ਵਾਲਾ SHO ਰਾਜੇਸ਼ ਅਰੋੜਾ ਸਸਪੈਂਡ, ਹੋਏ ਵੱਡੇ ਖੁਲਾਸੇ

0
947

ਜਲੰਧਰ, 9 ਦਸੰਬਰ | ਕਮਿਸ਼ਨਰੇਟ ਪੁਲਿਸ ਨੇ ਥਾਣਾ ਰਾਮਾ ਮੰਡੀ (ਸੂਰਿਆ ਐਨਕਲੇਵ) ਦੇ ਐੱਸ. ਐੱਚ. ਓ. ਰਾਜੇਸ਼ ਕੁਮਾਰ ਅਰੋੜਾ ਨੂੰ ਬੀਤੇ ਦਿਨ ਉਸ ਦੇ ਆਪਣੇ ਹੀ ਥਾਣੇ ਦੀ ਪੁਲਿਸ ਨੇ ਸਪਾ ਸੈਂਟਰ ਦੇ ਮਾਲਕ ਤੋਂ 2 ਲੱਖ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਸੀ। ਰਾਜੇਸ਼ ਤੋਂ ਰਿਸ਼ਵਤ ਦੇ ਪੈਸੇ ਵੀ ਬਰਾਮਦ ਕਰ ਲਏ ਗਏ ਸਨ। ਐੱਸ. ਐੱਚ. ਓ. ਦੇ ਮਾਮਲੇ ਦੀ ਏ. ਸੀ. ਪੀ. ਸੈਂਟਰਲ ਨਿਰਮਲ ਸਿੰਘ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਗਈ।

ਜਾਂਚ ਉਪਰੰਤ ਹੀ ਰਾਮਾਮੰਡੀ-ਹੁਸ਼ਿਆਰਪੁਰ ਰੋਡ ’ਤੇ ਖਹਿਰਾ ਪੈਟਰੋਲ ਪੰਪ ਦੇ ਸਾਹਮਣੇ ਇਕ ਬੈਂਕ ਦੀ ਉੱਪਰ ਵਾਲੀ ਬਿਲਡਿੰਗ ’ਚ ਗ੍ਰੈਂਡ ਸਪਾ ਸੈਂਟਰ ਚਲਾਉਣ ਵਾਲੇ ਰਾਜੇਸ਼ ਕੁਮਾਰ ਨਿਵਾਸੀ ਪਿੰਡ ਦਿਆਲਪੁਰ ਜਲੰਧਰ ਦੇ ਬਿਆਨਾਂ ’ਤੇ ਰਾਜੇਸ਼ ਅਰੋੜਾ ਖ਼ਿਲਾਫ਼ ਥਾਣਾ ਰਾਮਾ ਮੰਡੀ ’ਚ ਧਾਰਾ 342 ਅਤੇ ਕੁਰੱਪਸ਼ਨ ਐਕਟ ਤਹਿਤ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ। ਐੱਸ. ਐੱਚ. ਓ. ਰਾਮਾਮੰਡੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਅਤੇ ਪੁਲਿਸ ਕਮਿਸ਼ਨਰ ਵੱਲੋਂ ਉਸ ਨੂੰ ਸਸਪੈਂਡ ਕੀਤੇ ਜਾਣ ਦੀ ਪੁਸ਼ਟੀ ਡੀ. ਸੀ. ਪੀ. ਸਿਟੀ ਸੰਦੀਪ ਸ਼ਰਮਾ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਰਿਸ਼ਵਤ ਦੇ ਪੈਸਿਆਂ ਦੀ ਰਿਕਵਰੀ ਹੋਣ ਕਾਰਨ ਐੱਸ. ਐੱਚ. ਓ. ਰਾਜੇਸ਼ ਅਰੋੜਾ ਨੂੰ ਮਾਣਯੋਗ ਅਦਾਲਤ ਦੇ ਜੁਡੀਸ਼ੀਅਲ ਹਿਰਾਸਤ ’ਚ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਡੀ. ਸੀ. ਪੀ. ਸਿਟੀ ਸ਼ਰਮਾ ਨੇ ਕਿਹਾ ਕਿ ਐੱਸ. ਐੱਚ. ਓ. ਦੇ ਮਾਮਲੇ ’ਚ ਉਨ੍ਹਾਂ ਦੀ ਵਿਭਾਗੀ ਜਾਂਚ ਵੀ ਕੀਤੀ ਜਾ ਰਹੀ ਹੈ। ਥਾਣਾ ਮੁਖੀ ਦੇ ਨਾਲ 2 ਹੋਰ ਪੁਲਿਸ ਮੁਲਾਜ਼ਮਾਂ ਅਨਵਰ ਅਤੇ ਸੰਦੀਪ ਨੂੰ ਵੀ ਐੱਫ਼. ਆਈ. ਆਰ. ’ਚ ਨਾਮਜ਼ਦ ਕੀਤਾ ਗਿਆ ਹੈ ਪਰ ਉਨ੍ਹਾਂ ਦੀ ਅਜੇ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪਤਾ ਲੱਗਾ ਹੈ ਕਿ ਐੱਸ. ਐੱਚ. ਓ. ਦੇ ਆਪਣੇ ਹੀ ਖ਼ਾਸਮਖ਼ਾਸ ਪੁਲਿਸ ਮੁਲਾਜ਼ਮ ਨੇ ਸਰਕਾਰੀ ਗਵਾਹ ਬਣ ਕੇ ਰਾਜੇਸ਼ ਅਰੋੜਾ ਬਾਰੇ ਪੂਰੀ ਜਾਣਕਰੀ ਪੁਲਿਸ ਅਧਿਕਾਰੀਆਂ ਨੂੰ ਮੁਹੱਈਆ ਕਰਵਾਈ ਤਾਂ ਕਿ ਉਹ ਇਸ ਮਾਮਲੇ ’ਚ ਆਪਣਾ ਬਚਾਅ ਕਰ ਸਕੇ।

ਵੇਖੋ ਵੀਡੀਓ

https://www.facebook.com/punjabibulletinworld/videos/209650815445749

ਵਿਧਾਇਕ ਰਮਨ ਅਰੋੜਾ ਵੀ ਚਾਹੁੰਦੇ ਸਨ ਕਿ ਅਜਿਹੇ ਐੱਸ. ਐੱਚ. ਓ. ਦਾ ਉਨ੍ਹਾਂ ਦੇ ਹਲਕੇ ਤੋਂ ਤਬਾਦਲਾ ਕਰ ਦੇਣਾ ਚਾਹੀਦਾ, ਜੋਕਿ ਉਨ੍ਹਾਂ ਦੇ ਕਹਿਣ ’ਤੇ ਆਮ ਜਨਤਾ ਦੀ ਗੱਲ ਹੀ ਨਹੀਂ ਸੁਣਦਾ। ਵਿਧਾਇਕ ਦੀ ਕਾਰਵਾਈ ਤੋਂ ਪਹਿਲਾਂ ਹੀ ਐੱਸ. ਐੱਚ. ਓ. ਅਰੋੜਾ ਰਿਸ਼ਵਤ ਲੈਣ ਦੇ ਦੋਸ਼ ’ਚ ਬੁਰੇ ਫਸ ਗਏ। ਤਬਾਦਲੇ ਦੀ ਜਗ੍ਹਾ ਉਨ੍ਹਾਂ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ।

ਵੇਖੋ ਵੀਡੀਓ

https://www.facebook.com/punjabibulletin/videos/2034728973558957