ਜਲੰਧਰ ‘ਚ ਪੁਲਿਸ ਮੁਲਾਜ਼ਮ ਦੀ ਗੁੰਡਾਗਰਦੀ, ਜਬਰਨ ਕੋਰੋਨਾ ਟੀਕਾ ਲਗਾਉਣ ਲਈ ਮਜ਼ਦੂਰ ਨੂੰ ਸੜਕ ‘ਤੇ ਘਸੀਟਿਆ

0
2166

ਜਲੰਧਰ | ਪੰਜਾਬ ਦੇ ਜਲੰਧਰ ਸ਼ਹਿਰ ਤੋਂ ਵੱਡੀ ਖਬਰ ਹੈ। ਇਥੇ ਪੁਲਿਸ ਅਤੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਤੋਂ ਪ੍ਰੇਸ਼ਾਨ ਹੋ ਕੇ ਇਕ ਮਜ਼ਦੂਰ ਨੇ ਖੁਦਕੁਸ਼ੀ ਕਰਨੀ ਚਾਹੀ। ਪ੍ਰੇਸ਼ਾਨ ਮਜ਼ਦੂਰ ਨੇ ਆਪਣਾ ਸਿਰ ਜ਼ਮੀਨ ‘ਤੇ ਮਾਰ-ਮਾਰ ਕੇ ਲਹੂ-ਲੁਹਾਣ ਕਰ ਲਿਆ।

ਸੜਕ ‘ਤੇ ਸਿਰ ਮਾਰ ਕੇ ਖੁਦਕੁਸ਼ੀ ਕਰ ਰਹੇ ਮਜ਼ਦੂਰ ਨੂੰ ਰੋਕਣ ਦੀ ਬਜਾਏ ਪੁਲਿਸ ਮੁਲਾਜ਼ਮ ਹੱਸਦਾ ਰਿਹਾ। ਮਜ਼ਦੂਰ ਨੂੰ ਬਚਾਉਣ ਦੀ ਬਜਾਏ ਉਸ ਦੇ ਸਿਰ ਦੇ ਹੇਠਾਂ ਆਪਣਾ ਜੁੱਤਾ ਲਗਾ ਦਿੱਤਾ, ਜਿਸ ਕਰਕੇ ਲੋਕ ਭੜਕ ਉਠੇ।

ਜਲੰਧਰ ਦੇ ਅਵਤਾਰ ਨਗਰ ‘ਚ ਰਹਿਣ ਵਾਲਾ ਮੋਹਿੰਦਰ ਰਾਵਤ ਸਾਈਕਲ ‘ਤੇ ਫੈਕਟਰੀ ਜਾ ਰਿਹਾ ਸੀ। ਲਾਲ ਰਤਨ ਸਿਨੇਮਾ ਦੇ ਕੋਲ ਪੁਲਿਸ ਨੇ ਕੋਵਿਡ ਟੈਸਟ ਲਈ ਰੋਕ ਲਿਆ। ਮੋਹਿੰਦਰ ਵਾਰ-ਵਾਰ ਕਹਿੰਦਾ ਰਿਹਾ ਕਿ ਉਸ ਨੂੰ ਕੋਵਿਡ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗੀਆਂ ਹੋਈਆਂ ਹਨ। ਬਾਵਜੂਦ ਇਸ ਦੇ ਪੁਲਿਸ ਉਸ ਨੂੰ ਘਸੀਟਦੇ ਹੋਏ ਟੈਸਟ ਕਰਾਉਣ ਲਈ ਲੈ ਗਈ, ਜਿਸ ਤੋਂ ਉਹ ਗੁੱਸੇ ‘ਚ ਆ ਗਿਆ ਤੇ ਜ਼ਮੀਨ ‘ਤੇ ਸਿਰ ਮਾਰਨ ਲੱਗਾ।

ਉਸ ਨੇ ਕਿਹਾ ਕਿ ਪੁਲਿਸ ਅਤੇ ਸਿਹਤ ਵਿਭਾਗ ਉਸ ਨੂੰ ਪ੍ਰੇਸ਼ਾਨ ਕਰ ਰਹੇ ਹਨ, ਜਿਸ ਕਰਕੇ ਉਹ ਖੁਦਕੁਸ਼ੀ ਕਰ ਲਏਗਾ। ਮਜ਼ਦੂਰ ਨੂੰ ਸੜਕ ‘ਤੇ ਸਿਰ ਮਾਰਦੇ ਵੇਖ ਆਸ-ਪਾਸ ਦੇ ਲੋਕ ਇਕੱਠਾ ਹੋ ਗਏ। ਉਸ ਨੂੰ ਕਿਸੇ ਤਰ੍ਹਾਂ ਬਚਾਇਆ ਤੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।

ਲੋਕਾਂ ਨੇ ਕਿਹਾ ਕਿ ਪੁਲਿਸ ਵਾਲੇ ਦੀ ਗੁੰਡਾਗਰਦੀ ਨਾਲ ਅੱਜ ਇਕ ਮਜ਼ਦੂਰ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਰਿਹਾ ਹੈ, ਜਿਸ ਨੂੰ ਲੋਕਾਂ ਨੇ ਬਚਾ ਲਿਆ।

(ਨੋਟਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।