ਜਲੰਧਰ ਪੁਲਿਸ ਨੇ ਨੌਜਵਾਨ ਦੀ ਪਿੱਠ ‘ਤੇ ਗਰਮ ਸਰੀਏ ਨਾਲ ਲਿੱਖ ਦਿੱਤਾ ਠਾਣਾ-6

0
8875

ਜਲੰਧਰ | ਜੀਆਰਪੀ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫਤਾਰ 29 ਸਾਲ ਦੇ ਮੁੰਡੇ ਜ਼ਮਾਨਤ ‘ਤੇ ਬਾਹਰ ਆ ਕੇ ਜਲੰਧਰ ਪੁਲਿਸ ‘ਤੇ ਗੰਭੀਰ ਇਲਜਾਮ ਲਗਾਏ ਹਨ।

ਅਬਾਦਪੁਰਾ ਦੇ ਰਹਿਣ ਵਾਲੇ ਸੂਰਯ ਪ੍ਰਕਾਸ਼ ਨੇ ਕਿਹਾ ਕਿ ਥਾਣਾ-6 ਦੇ ਏਐਸਆਈ ਕਸ਼ਮੀਰਾ ਸਿੰਘ ਨੇ ਉਸ ਨੂੰ ਘਰੋ ਚੁੱਕਿਆ ਅਤੇ ਥਾਣੇ ਲਿਜਾ ਕੇ ਉਸ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਗਰਮ ਸਰੀਏ ਨਾਲ ਉਸ ਦੀ ਪਿੱਠ ‘ਤੇ ਥਾਣਾ-6 ਲਿੱਖ ਦਿੱਤਾ।

ਇਸ ਮਾਮਲੇ ਵਿੱਚ ਮਾਡਲ ਟਾਊਨ ਦੇ ਏਸੀਪੀ ਹਰਿੰਦਰ ਗਿੱਲ ਨੇ ਦੱਸਿਆ ਕਿ ਇਲਜਾਮ ਝੂਠੇ ਹਨ ਫਿਰ ਵੀ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ।

ਏਸੀਪੀ ਨੇ ਦੱਸਿਆ- ਸੂਰਯ ਪ੍ਰਕਾਸ਼ ‘ਤੇ ਥਾਣਾ-6 ਵਿੱਚ ਲੁੱਟ ਅਤੇ ਸਨੇਚਿੰਗ ਦਾ ਮਾਮਲਾ ਦਰਜ ਹੈ। 3 ਨੂੰ ਏਐਸਆਈ ਕਸ਼ਮੀਰਾ ਸਿੰਘ ਉਸ ਦੇ ਘਰ ਗਏ ਸਨ। ਜਦੋਂ ਪੁਲਿਸ ਪਹੁੰਚੀ ਤਾਂ ਲੋਕਾਂ ਨੇ ਹੰਗਾਮਾ ਕਰ ਦਿੱਤਾ। ਬਾਅਦ ਵਿੱਚ ਪਤਾ ਲੱਗਿਆ ਕਿ ਅਰੋਪੀ ਨੂੰ ਜੀਆਰਪੀ ਨੇ ਗ੍ਰਿਫਤਾਰ ਕੀਤਾ ਸੀ। ਅਸੀਂ ਉਸ ਨੂੰ ਥਾਣੇ ਨਹੀਂ ਲੈ ਕੇ ਗਏ।

(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ
ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )