ਜਲੰਧਰ : ਬਸਤੀ ਗੁਜ਼ਾਂ ‘ਚ ਸਿਲੰਡਰਾਂ ‘ਚੋਂ ਗੈਸ ਚੋਰੀ ਕਰਨ ਵਾਲਾ ਚੜ੍ਹਿਆ ਪੁਲਿਸ ਅੜਿੱਕੇ

0
1134

ਜਲੰਧਰ (ਕਮਲ) | ਥਾਣਾ ਬਸਤੀ ਬਾਵਾ ਖੇਲ ਦੇ ਥਾਣਾ ਮੁਖੀ ਨਿਰਲੇਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਜਲੰਧਰ ਦੀ ਬਸਤੀ ਗੁਜ਼ਾਂ ‘ਚ ਕਾਲੀਆ ਢਾਬੇ ਦੇ ਕੋਲ ਦੁਕਾਨ ਵਿੱਚ ਇਕ ਵਿਅਕਤੀ ਵੱਡੇ ਸਿਲੰਡਰਾਂ ‘ਚੋਂ ਛੋਟੇ ਸਿਲੰਡਰਾਂ ਵਿੱਚ ਗੈਸ ਭਰ ਕੇ ਬਲੈਕ ‘ਚ ਪ੍ਰਵਾਸੀਆਂ ਨੂੰ ਡੇਢ ਸੌ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚਦਾ ਹੈ, ਜਿਸ ‘ਤੇ ਪੁਲਿਸ ਨੇ ਮੌਕੇ ‘ਤੇ ਜਾ ਕੇ ਰੇਡ ਕੀਤੀ ਤਾਂ ਆਰੋਪੀ ਉਥੇ ਵੱਡੇ ਸਿਲੰਡਰ ‘ਚੋਂ ਛੋਟੇ ਸਿਲੰਡਰਾਂ ਵਿੱਚ ਗੈਸ ਭਰਦਾ ਕਾਬੂ ਕੀਤਾ ਗਿਆ।

ਪੁਲਿਸ ਨੇ 8 ਗੈਸ ਸਿਲੰਡਰ ਜਿਨ੍ਹਾਂ ‘ਚੋਂ 5 ਵੱਡੇ ਅਤੇ 3 ਛੋਟੇ ਤੇ ਗੈਸ ਭਰਨ ਵਾਲੇ ਉਪਕਰਨ ਸਣੇ ਆਰੋਪੀ ਨੂੰ ਗ੍ਰਿਫਤਾਰ ਕੀਤਾ। ਆਰੋਪੀ ਦੀ ਪਛਾਣ ਕ੍ਰਿਸ਼ਨ ਲਾਲ ਵਾਸੀ ਦਿਲਬਾਗ ਨਗਰ ਬਸਤੀ ਗੁਜ਼ਾਂ ਵਜੋਂ ਹੋਈ ਹੈ, ਜਿਸ ਖਿਲਾਫ  ਮਾਮਲਾ ਦਰਜ ਕਰ ਲਿਆ ਗਿਆ ਹੈ।

(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।