ਜਲੰਧਰ : ਬੁਲੈਰੋ ਗੱਡੀ ‘ਚ ਆਏ ਨੌਜਵਾਨਾਂ ਵਲੋਂ ਕੀਤੀ ਵਾਰਦਾਤ ਪੁਲਿਸ ਨੇ ਕੀਤੀ ਹੱਲ, ਵਰਿਆਣਾ ਪਿੰਡ ਦੇ 3 ਨੌਜਵਾਨ ਕਾਬੂ

0
1005

ਜਲੰਧਰ, 28 ਦਸੰਬਰ| ਬੀਤੇ ਦਿਨੀਂ ਬੋਲੈਰੋ ਗੱਡੀ ਵਿੱਚ ਆਏ ਨੌਜਵਾਨਾਂ ਵਲੋਂ ਲੁੱਟ ਕੀਤੀ ਗਈ ਸੀ। ਇਸ ਵਾਰਦਾਤ ਨੂੰ ਹੱਲ ਕਰਦਿਆਂ ਜਲੰਧਰ ਪੁਲਿਸ ਵੱਲੋਂ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਪਛਾਣ ਗੁਰਸ਼ਰਨ, ਸੁਨੀਲ ਅਤੇ ਲਵਪ੍ਰੀਤ ਵਜੋਂ ਹੋਈ ਹੈ| ਇਹ ਸਾਰੇ ਹੀ ਮੁਲਜ਼ਮ ਜਲੰਧਰ ਦੇ ਵਰਿਆਣਾ ਪਿੰਡ ਦੇ ਰਹਿਣ ਵਾਲੇ ਹਨ।

ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਜੇਲ੍ਹ ‘ਚੋਂ ਬਾਹਰ ਆਏ ਸਨ। ਇਨ੍ਹਾਂ ਤਿੰਨਾਂ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ 1 ਮੁਲਜ਼ਮ ਵਿਸ਼ਾਲ ਦੀ ਭਾਲ ਕੀਤੀ ਜਾ ਰਹੀ ਹੈ|

ਪੁਲਿਸ ਨੇ ਦੱਸਿਆ ਕਿ ਇਨ੍ਹਾਂ ਕੋਲੋਂ 15 ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ। ਸਾਰੇ ਕੁਝ ਹੀ ਮਹੀਨੇ ਪਹਿਲਾਂ ਜੇਲ੍ਹ ਵਿੱਚੋਂ ਆਏ ਸਨ ਅਤੇ  ਹੁਣ ਤੱਕ 20 ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਬੋਲੈਰੋ ਗੱਡੀ ਇੱਕ ਮੁਲਜ਼ਮ ਦੇ ਰਿਸ਼ਤੇਦਾਰ ਦੀ ਹੈ, ਜੋ ਕਿ ਵਿਦੇਸ਼ ਵਿੱਚ ਰਹਿੰਦਾ ਹੈ।

ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ 3 ਆਰੋਪੀਆਂ ਨੂੰ ਸ਼ਿਵ ਨਗਰ ਨੇੜੇ ਨਾਗਰਾ ਫਾਟਕ ਜਲੰਧਰ ਵਿਖੇ ਗੁਪਤ ਸੂਚਨਾ ਦੇ  ਆਧਾਰ ‘ਤੇ ਕਾਬੂ ਕੀਤਾ ਗਿਆ ਹੈ।