ਵੱਡੀ ਖਬਰ : ਜਲੰਧਰ ਪੁਲਿਸ ਨੇ ਅੰਮ੍ਰਿਤਪਾਲ ਦੀ ਫਰਾਰ ਹੋਣ ਸਮੇਂ ਵਰਤੀ ਬਾਈਕ ਕੀਤੀ ਬਰਾਮਦ

0
727

ਜਲੰਧਰ | ਅੰਮ੍ਰਿਤਪਾਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਉਸ ਦੀ ਭੱਜਣ ਸਮੇਂ ਵਰਤੀ ਬਾਈਕ ਬਰਾਮਦ ਕਰ ਲਈ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਸੇ ਬਾਈਕ ‘ਤੇ ਬੈਠ ਕੇ ਅੰਮ੍ਰਿਤਪਾਲ ਸਿੰਘ ਦੌੜਿਆ ਸੀ, ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਭੇਸ ਬਦਲ ਕੇ ਫਰਾਰ ਹੋਇਆ ਹੈ।

ਦੱਸ ਦਈਏ ਕਿ ਉਹ 5 ਦਿਨਾਂ ਤੋਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਪੰਜਾਬ ਪੁਲਿਸ ਦਾ ਉਸ ਦੀ ਭਾਲ ਵਿਚ ਸਰਚ ਆਪ੍ਰੇਸ਼ਨ ਜਾਰੀ ਹੈ। ਹਰ ਜਗ੍ਹਾ ਚੈਕਿੰਗ ਅਭਿਆਨ ਚਲਾਇਆ ਹੋਇਆ ਹੈ। ਉਸ ਦੇ ਕਈ ਸਾਥੀ ਫੜ ਲਏ ਗਏ ਹਨ ਪਰ ਉਹ ਅਜੇ ਨਹੀਂ ਮਿਲ ਰਿਹਾ। ਉਸ ‘ਤੇ NSA ਲੱਗ ਗਿਆ ਹੈ। ਉਸ ਦੇ ਚਾਚੇ ‘ਤੇ ਵੀ NSA ਲੱਗਾ ਹੈ। ਕਈ ਸਾਥੀ ਅਸਾਮ ਸ਼ਿਫਟ ਕੀਤੇ ਗਏ ਹਨ।